LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL ਫਾਈਨਲ ਅੱਜ, KKR vs SRH, Pet Cummins ਤੇ Shreyas Iyer ਨੇ ਟਰਾਫੀ ਨਾਲ ਕਰਵਾਇਆ ਫੋਟੋ ਤੇ ਵੀਡੀਓ ਸ਼ੂਟ, ਵੇਖੋ ਤਸਵੀਰਾਂ ਤੇ ਵੀਡੀਓਜ਼

ipl final 2 news

IPL ਦੇ 17ਵੇਂ ਸੀਜ਼ਨ ਦਾ ਅੱਜ ਅੰਤ ਹੋ ਜਾਵੇਗਾ। ਲਗਪਗ 66 ਦਿਨਾਂ ਦੇ ਰਿਕਾਰਡ ਬ੍ਰੇਕਿੰਗ ਟੂਰਨਾਮੈਂਟ ਦਾ ਸਭ ਤੋਂ ਮਹੱਤਵਪੂਰਨ ਦਿਨ ਆ ਚੁੱਕਾ ਹੈ। ਅੱਜ ਹੋਣ ਵਾਲੇ ਫਾਈਨਲ ਵਿਚ ਦੋ ਵਾਰ (2012, 2014) ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ ਦਾ ਸਾਹਮਣਾ 2016 ਦੀ ਚੈਂਪੀਅਨ ਸਨਰਾਈਜਰਸ ਹੈਦਰਾਬਾਦ ਤੋਂ ਚੇਨਈ ਦੇ ਚੇਪਾਕ ਸਟੇਡੀਅਮ ਵਿਚ ਹੋਵੇਗਾ। IPL 2024 ਦਾ ਇਹ 74ਵਾਂ ਤੇ ਆਖਰੀ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ, KKR ਤੇ SRH ਟੀਮਾਂ ਦੇ ਕਪਤਾਨਾਂ ਸ਼੍ਰੇਅਸ ਅਈਅਰ ਤੇ ਪੈਟ ਕਮਿਨਜ਼ ਨੇ ਟਰਾਫੀ ਨਾਲ ਫੋਟੋ ਤੇ ਵੀਡੀਓ ਸ਼ੂਟ ਕਰਵਾਇਆ ਹੈ। ਇਹ ਫੋਟੋਜ਼ ਤੇ ਵੀਡੀਓ ਸ਼ੂਟ ਵੱਖ-ਵੱਖ ਸਥਾਨਾਂ ਉਤੇ ਕੀਤਾ ਗਿਆ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by IPL (@iplt20)


ਕਿਹੜੇ ਸਾਲ ਕਿਸ ਨੇ ਜਿੱਤਿਆ IPL ਸੀਜ਼ਨ
ਸਾਲ 2022 ਨੂੰ ਛੱਡ ਦਿੱਤਾ ਜਾਵੇ ਤਾਂ IPL 2017 ਤੋਂ ਲੈ ਕੇ 2023 ਤੱਕ ਜਾਂ ਤਾਂ ਮੁੰਬਈ ਦੀ ਟੀਮ ਚੈਂਪੀਅਨ ਬਣੀ ਹੈ ਜਾਂ ਫਿਰ ਚੇਨਈ ਸੁਪਰ ਕਿੰਗਸ। 2022 ਵਿਚ ਗੁਜਰਾਤ ਦੀ ਟੀਮ ਨੇ ਬਾਜ਼ੀ ਮਾਰੀ ਸੀ। 2016 ਤੋਂ ਬਾਅਦ ਦੂਜੀ ਵਾਰ ਅਜਿਹਾ ਹੋਵੇਗਾ ਜਦੋਂ ਸਾਨੂੰ ਮੁੰਬਈ ਤੇ ਚੇਨਈ ਦੇ ਬਾਅਦ ਕੋਈ ਨਵਾਂ ਚੈਂਪੀਅਨ ਮਿਲੇਗਾ। ਫਾਈਨਲ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਸ ਲਈ ਇਕ ਰਿਜ਼ਰਵ ਡੇ 27 ਮਈ ਵੀ ਰੱਖਿਆ ਗਿਆ ਹੈ। ਪਿਛਲੀ ਵਾਰ ਚੈਂਪੀਅਨ ਦਾ ਫੈਸਲਾ ਰਿਜ਼ਰਵ ਡੇ ਦੇ ਦਿਨ ਹੀ ਹੋਇਆ ਸੀ। ਹਾਲਾਂਕਿ ਇਸ ਸਾਲ ਚੇਨਈ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਦਿਖ ਰਹੀ ਹੈ। ਅਜਿਹੇ ਵਿਚ ਅੱਜ ਕੋਲਕਾਤਾ ਤੇ ਸਨਰਾਈਜਰਜ਼ ਵਿਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।


ਤੀਜੀ ਵਾਰ ਖਿਤਾਬ ਜਿੱਤਣ ਉਤਰੇਗੀ ਕੋਲਕਾਤਾ ਦੀ ਟੀਮ, ਸਾਹਮਣੇ ਸਨਰਾਈਜਰਸ ਦੀ ਕੜੀ ਚੁਣੌਤੀ
ਜਿਥੇ ਇਕ ਪਾਸੇ ਕ੍ਰਿਕਟ ਦੇ ਕੁਸ਼ਲ ਰਣਨੀਤੀਕਾਰ ਗੌਤਮ ਗੰਭੀਰ ਦੇ ਨਾਈਟ ਰਾਈਡਰਸ ਹੋਣਗੇ ਤਾਂ ਦੂਜੇ ਪਾਸੇ ਪੈਟ ਕਮਿੰਸ ਦੀ ਸੈਨਾ ਹੋਵੇਗੀ। ਆਪਣਾ ਦੂਜਾ IPL ਫਾਈਨਲ ਖੇਡਣ ਜਾ ਰਹੇ ਸ਼੍ਰੇਅਸ ਅਈਅਰ ਇਸ ਮਹਾਮੁਕਾਬਲੇ ਵਿਚ ਸਹਾਇਕ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਅਹਿਮ ਫੈਲੇ ਡਗਆਊਟ ਤੋਂ ਗੰਭੀਰ ਲੈਂਦੇ ਦਿਖ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by IPL (@iplt20)

ਕੇਕੇਆਰ ਦੇ ਕਪਤਾਨ ਵਜੋਂ ਇਸ ਸੀਜ਼ਨ ਵਿਚ ਫਾਈਨਲ ਵਿਚ ਪਹੁੰਚਣ ਤੋਂ ਪਹਿਲਾਂ ਸ਼੍ਰੇਅਸ 2020 ਵਿਚ ਦਿੱਲੀ ਕੈਪੀਟਲਸ ਦੇ ਕਪਤਾਨ ਰਹਿੰਦੇ ਹੋਏ ਫਾਈਨਲ ਵਿਚ ਪਹੁੰਚੇ ਸਨ। ਦੂਜੇ ਪਾਸੇ ਇਕ ਦਹਾਕੇ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਮਿੰਸ 6 ਮਹੀਨੇ ਦੇ ਅੰਦਰ ਵਨਡੇ ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਵਾਲੇ ਕਪਤਾਨ ਹੋਣਗੇ। ਤੀਜੀ ਵਾਰ ਖਿਤਾਬ ਜਿੱਤਣ ਲਈ ਕੋਲਕਾਤਾ ਦੀ ਟੀਮ ਉਤਰੇਗੀ ਪਰ ਸਾਹਮਣੇ ਸਨਰਾਈਜਰਜ਼ ਦੀ ਕੜੀ ਚੁਣੌਤੀ ਵੀ ਹੋਵੇਗੀ।

ਕੋਲਕਾਤਾ ਨਾਈਟ ਰਾਈਡਰਜ਼ : ਸ਼੍ਰੇਅਸ ਅਈਅਰ (ਕਪਾਤਨ), ਕੇਐੱਸ ਭਰਤ, ਰਹਿਮਾਨੁੱਲਾ ਗੁਰਬਾਜ, ਰਿੰਕੂ ਸਿੰਘ, ਅੰਗਕ੍ਰਿਸ਼ ਰਘੁਵੰਸ਼ੀ, ਸ਼ੇਰਫੇਨ ਰਦਰਫੋਰਡ, ਮਨੀਸ਼ ਪਾਂਡੇ, ਆਂਦ੍ਰੇ ਰਸੇਲ, ਨੀਤਿਸ਼ ਰਾਣਾ, ਵੇਂਕਟੇਸ਼ ਅਈਅਰ, ਅਨੁਕੂਲ ਰਾਏ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਾਰਾਇਣ, ਵੈਭਵ ਅਰੋੜਾ, ਚੇਤਨ ਸਕਾਰੀਆ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਮਿਸ਼ੇਲ ਸਟਾਰਕ, ਦੁਸ਼ਮੰਥਾ ਚਮੀਰਾ, ਸਾਕਿਬ ਹੁਸੈਨ, ਮੁਜੀਬ ਉਰ ਰਹਿਮਾਨ, ਗਟ ਐਟਿਕਿੰਸਨ, ਅੱਲਾ ਗਜਾਂਫਰ।

ਸਨਰਾਈਜਰਜ਼ ਹੈਦਰਾਬਾਦ : ਪੈਟ ਕਮਿੰਸ (ਕਪਤਾਨ),ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੇਡ, ਹੇਨਰਿਕ ਕਲਾਸੇਨ, ਏਡੇਨ ਮਾਰਕਰਾਮ, ਅਬਦੁਲ ਸਮਦ, ਨਿਤਿਸ਼ ਰੈਡੀ, ਸ਼ਾਹਬਾਜ ਅਹਿਮਦ, ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਟੀ ਨਟਰਾਜਨ, ਮਯੰਕ ਮਾਰਕਡੇਯ, ਉਮਰਾਨ ਮਲਿਕ,ਅਨਮੋਲਪ੍ਰੀਤ ਸਿੰਘ, ਗਲੇਨ ਫਿਲਿਪਸ, ਰਾਹੁਲ ਤ੍ਰਿਪਾਠੀ, ਵਾਸ਼ਿੰਗਟਨ ਸੁੰਦਰ, ਉਪੇਂਦਰ ਯਾਦਵ, ਜੇ ਸੁਬ੍ਰਾਮਣੀਅਨ, ਸਨਵੀਰ ਸਿੰਘ, ਵਿਜੇਕਾਂਤ ਵਿਆਸਕਾਂਤ, ਫਜਲਹੱਕ ਫਾਰੂਕੀ, ਮਾਰਕੋ ਯਾਨਸੇਨ, ਆਕਾਸ਼ ਮਹਾਰਾਜ ਸਿੰਘ ਤੇ ਮਯੰਕ ਅਗਰਵਾਲ

In The Market