LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 : ਧੀਆਂ ਦੀ ਨਹੀਂ ਦਿੱਤੀ ਸਕੂਲ ਫੀਸ, ਧੋਨੀ ਨੂੰ ਵੇਖਣ ਲਈ ਖਰਚ ਦਿੱਤੇ 64 ਹਜ਼ਾਰ ਰੁਪਏ

csk dhonii

IPL 2024 : ਮਹਿੰਦਰ ਸਿੰਘ ਧੋਨੀ ਦੇ ਕਰੋੜਾਂ ਚਾਹੁਣ ਵਾਲੇ ਹਨ। 42 ਸਾਲ ਦੀ ਉਮਰ 'ਚ ਵੀ ਉਹ ਆਪਣੇ ਵਿਕਟਕੀਪਿੰਗ ਸਕਿੱਲ ਅਤੇ ਬੱਲੇ ਨਾਲ ਜਲਵਾ ਬਿਖੇਰ ਰਹੇ ਹਨ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਬਣਨ ਤੋਂ ਬਾਅਦ ਚੇਨਈ ਸਮੇਤ ਦੱਖਣੀ ਭਾਰਤ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ। ਉਨ੍ਹਾਂ ਦੇ ਫੈਨਜ਼ ਇੱਕ ਝਲਕ ਪਾਉਣ ਲਈ ਕੁੱਝ ਵੀ ਕਰ ਜਾਂਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਕ ਪ੍ਰਸ਼ੰਸਕ ਨੇ ਕ੍ਰਿਕਟਰ ਲਈ ਆਪਣੇ ਪਿਆਰ ਜਾਂ ਪਾਗਲਪਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਪ੍ਰਸ਼ੰਸਕ ਨੇ 8 ਅਪ੍ਰੈਲ ਨੂੰ ਐੱਮਏ ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਮੈਚ ਦੌਰਾਨ ਧੋਨੀ ਦੀ ਇੱਕ ਝਲਕ ਪਾਉਣ ਲਈ 64 ਹਜ਼ਾਰ ਰੁਪਏ ਦੀ ਵੱਡੀ ਰਕਮ ਖਰਚ ਕੀਤੀ ਸੀ। ਉਹ ਆਪਣੀਆਂ ਤਿੰਨ ਧੀਆਂ ਨਾਲ ਮੈਚ ਦੇਖਣ ਆਇਆ ਹੋਇਆ ਸੀ।
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਤਾਮਿਲ ਵਿੱਚ ਕਹਿੰਦਾ ਹੈ, 'ਮੈਨੂੰ ਟਿਕਟ ਨਹੀਂ ਮਿਲੀ ਸੀ, ਇਸ ਲਈ ਮੈਂ ਬਲੈਕ 'ਚ ਟਿਕਟ ਖਰੀਦੀ। ਇਸ ਦੀ ਕੀਮਤ 64,000 ਰੁਪਏ ਸੀ। ਮੈਂ ਅਜੇ ਤੱਕ ਬੱਚਿਆਂ ਦੀ ਸਕੂਲ ਫੀਸ ਦਾ ਭੁਗਤਾਨ ਨਹੀਂ ਕੀਤਾ ਹੈ ਪਰ ਅਸੀਂ ਸਿਰਫ਼ ਇੱਕ ਵਾਰ ਐਮਐਸ ਧੋਨੀ ਨੂੰ ਦੇਖਣਾ ਚਾਹੁੰਦੇ ਸੀ। ਮੈਂ ਅਤੇ ਮੇਰੀਆਂ ਤਿੰਨ ਧੀਆਂ ਬਹੁਤ ਖੁਸ਼ ਹਾਂ। 

ਸ਼ਖਸ ਦੀ ਬੇਟੀ ਨੇ ਕਹੀ ਇਹ ਗੱਲ
ਓਥੇ ਹੀ ,ਉਸ ਸ਼ਖਸ ਦੀ ਇੱਕ ਬੇਟੀ ਨੇ ਕਿਹਾ, 'ਮੇਰੇ ਪਿਤਾ ਨੇ ਟਿਕਟ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਧੋਨੀ ਜਦੋਂ ਖੇਡਣ ਆਏ ਤਾਂ ਅਸੀਂ ਬਹੁਤ ਖੁਸ਼ ਹੋਏ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਜ਼ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਚੇਨਈ ਅਤੇ ਕੋਲਕਾਤਾ ਵਿਚਾਲੇ ਹੋਏ ਮੈਚ ਦੀ ਗੱਲ ਕਰੀਏ ਤਾਂ ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 137 ਦੌੜਾਂ ਬਣਾਈਆਂ।

In The Market