ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਡੋਪ ਜਾਂਚ ‘ਚ ਫੇਲ੍ਹ ਹੋ ਗਈ ਹੈ। ਰਾਸ਼ਟਰੀ ਡੋਪਿੰਗ ਏਜੰਸੀ (NADA) ਨੇ ਇਸ ਕਾਰਨ ਖਿਡਾਰਨ ਨੂੰ ਮੁਅੱਤਲ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਦੀਪਾਂਸ਼ੀ ਨੇ ਪੰਚਕੂਲਾ ਵਿੱਚ ਮਹਿਲਾਵਾਂ ਦੇ 400 ਮੀਟਰ ਫਾਈਨਲ ਵਿੱਚ ਕਿਰਣ ਪਹਿਲ (50.92 ਸੈਕੰਡ) ਤੋਂ ਬਾਅਦ 52.01 ਸੈਕੰਡ ਦੇ ਸਮੇਂ ਨਾਲ ਦੂਸਰਾ ਸਥਾਨ ਹਾਸਲ ਕੀਤਾ ਸੀ।
ਟੂਰਨਾਮੈਂਟ ਦੌਰਾਨ ਲਏ ਗਏ ਡੋਪ ਨਮੂਨੇ ਵਿਚ ‘ਏਨਾਬੋਲਿਕ ਸਟੇਰਾਇਡ' ਮਿਲਿਆ ਹੈ। ਇਹ ਨਮੂਨੇ 27 ਜੂਨ ਨੂੰ (ਹੀਟ ਰੇਸ ਤੋਂ ਬਾਅਦ ਜਾਂ ਸੈਮੀਫਾਈਨਲ 'ਚ) ਲਏ ਗਏ। ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ (27 ਤੋਂ 30 ਜੂਨ) ਵਿਚ ਇਹ ਪਹਿਲਾ ਡੋਪ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ਵੀ ਸੀ। ਦੀਪਾਂਸ਼ੀ ਰਾਸ਼ਟਰੀ ਕੈਂਪ 'ਚ ਟ੍ਰੇਨਿੰਗ ਨਹੀਂ ਕਰਦੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Shakarkand Halwa in Winters: सर्दियों में घर पर बनाएं शकरकंद का हलवा; सेहत को मिलेंगे कई फायदे, जाने रेसिपी
Winter Diet : सर्दियों में शरीर को गर्म रखने के लिए इन सूखे मेवों को डाईट में करें शामिल, मजबूत होगी इम्यूनिटी
Om Birla News: ओम बिरला ने लंदन यात्रा के दौरान 180 से अधिक भारतीय छात्रों से की मुलाकात