LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਰੀਆ ਸ਼ਾਰਾਪੋਵਾ ਅਤੇ ਮਾਈਕਲ ਸ਼ੂਮਾਕਰ ਖਿਲਾਫ ਗੁਰੂਗ੍ਰਾਮ 'ਚ FIR ਦਰਜ, ਜਾਣੋ ਕੀ ਹੈ ਮਾਮਲਾ

17m sports

ਗੁਰੂਗ੍ਰਾਮ- ਗੁਰੂਗ੍ਰਾਮ ਵਿਚ ਅਦਾਲਤ ਦੇ ਆਦੇਸ਼ ਦੇ ਬਾਅਦ ਇੱਕ ਬਿਲਡਰ ਅਤੇ ਉਸਦੇ ਪ੍ਰਮੋਟਰਾਂ, ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਅਤੇ ਰੇਸਰ ਮਾਈਕਲ ਸ਼ੂਮਾਕਰ ਦੇ ਖਿਲਾਫ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਵਿੱਚ ਇੱਕ ਐੱਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਵਾਸੀ ਦੀ ਸ਼ਿਕਾਇਤ 'ਤੇ ਵਿਸ਼ਵਾਸਘਾਤ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Also Read: ਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ, ਪੰਜਾਬ CM ਭਗਵੰਤ ਮਾਨ ਨੇ ਵਿਧਾਇਕ ਵਜੋਂ ਚੁੱਕੀ ਸਹੁੰ (ਵੀਡੀਓ)

ਛੱਤਰਪੁਰ ਦੀ ਰਹਿਣ ਵਾਲੀ ਸ਼ੇਫਾਲੀ ਅਗਰਵਾਲ ਨੇ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ 2013 'ਚ ਬਿਲਡਰ ਦੇ ਬਰੋਸ਼ਰ 'ਚ ਮਾਰੀਆ ਸ਼ਾਰਾਪੋਵਾ ਅਤੇ ਮਾਈਕਲ ਸ਼ੂਮਾਕਰ ਦੇ ਨਾਂ ਦੇਖ ਕੇ ਸੈਕਟਰ-73 ਪ੍ਰਾਜੈਕਟ 'ਚ ਨਿਵੇਸ਼ ਕੀਤਾ ਸੀ। ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਬਿਲਡਰ ਅਤੇ ਪ੍ਰਮੋਟਰ ਦੇ ਖਿਲਾਫ ਆਈਪੀਸੀ ਦੀ ਧਾਰਾ 406, 420, 120ਬੀ ਦੇ ਤਹਿਤ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Also Read: ਜਾਪਾਨ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 2 ਦੀ ਮੌਤ, 20 ਲੱਖ ਘਰਾਂ 'ਚ ਬਿਜਲੀ ਸਪਲਾਈ ਠੱਪ

ਔਰਤ ਦਾ ਹੈ ਇਹ ਦੋਸ਼
ਮਹਿਲਾ ਦਾ ਦੋਸ਼ ਹੈ ਕਿ ਮੈਸਰਜ਼ ਰੀਅਲਟੇਕ ਡਿਵੈਲਪਮੈਂਟ ਐਂਡ ਇਨਫਰਾਸਟਰੱਕਚਰ (ਇੰਡੀਆ) ਪ੍ਰਾਈਵੇਟ ਲਿਮਟਿਡ ਨੂੰ ਪਹਿਲੇ ਇਸ਼ਤਿਹਾਰ ਰਾਹੀਂ ਆਲੀਸ਼ਾਨ ਘਰ ਦੇ ਪ੍ਰੋਜੈਕਟ ਵਿੱਚ ਪੈਸਾ ਲਗਾਉਣ ਲਈ ਭਰਮਾਇਆ ਗਿਆ ਸੀ। ਇਸ ਤੋਂ ਬਾਅਦ ਬਿਲਡਰ ਵੱਲੋਂ ਕਈ ਝੂਠੇ ਵਾਅਦੇ ਵੀ ਕੀਤੇ ਗਏ। ਔਰਤ ਨੇ ਦੱਸਿਆ ਕਿ ਉਸ ਨੇ ਇਸ਼ਤਿਹਾਰ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਦੇਖ ਕੇ ਨਿਵੇਸ਼ ਕੀਤਾ। ਬਿਲਡਰ ਵੱਲੋਂ ਦੱਸਿਆ ਗਿਆ ਸੀ ਕਿ ਇੱਥੇ ਟੈਨਿਸ ਅਕੈਡਮੀ ਅਤੇ ਸਪੋਰਟਸ ਸਟੋਰ ਖੋਲ੍ਹਿਆ ਜਾਵੇਗਾ, ਪਰ ਇਹ ਵਾਅਦੇ ਪੂਰੇ ਨਹੀਂ ਹੋਏ। ਇਸ ਤੋਂ ਇਲਾਵਾ ਮਾਈਕਲ ਸ਼ੂਮਾਕਰ ਵਰਲਡ ਟਾਵਰ ਨਾਂ ਦਾ ਟਾਵਰ ਬਣਾਉਣ ਦੀ ਵੀ ਗੱਲ ਹੋਈ ਸੀ। ਇਸ਼ਤਿਹਾਰਾਂ ਅਤੇ ਬਰੋਸ਼ਰਾਂ ਵਿੱਚ ਇਸਦਾ ਜ਼ਿਕਰ ਕੀਤਾ ਗਿਆ ਸੀ।

Also Read: ਕ੍ਰਿਕਟਰ ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਵਲੋਂ ਮਿਲ ਸਕਦੀ ਹੈ ਇਹ ਵੱਡੀ ਜ਼ਿੰਮੇਵਾਰੀ

ਦੋਸ਼ ਹੈ ਕਿ ਇਹ ਪ੍ਰਾਜੈਕਟ ਸ਼ੁਰੂ ਵੀ ਨਹੀਂ ਹੋਇਆ। ਮਾਨਸਿਕ ਪੀੜਾ ਅਤੇ ਪ੍ਰੇਸ਼ਾਨੀ ਝੱਲਣ ਅਤੇ ਸਬਰ ਗੁਆਉਣ ਤੋਂ ਬਾਅਦ, ਔਰਤ ਨੇ ਹੋਰ ਸ਼ਿਕਾਇਤਕਰਤਾਵਾਂ ਦੇ ਨਾਲ ਬਿਲਡਰ ਨੂੰ ਕਾਨੂੰਨੀ ਨੋਟਿਸ ਭੇਜਿਆ। ਨੋਟਿਸ ਵਿੱਚ ਸ਼ਿਕਾਇਤਕਰਤਾਵਾਂ ਨੇ ਕੰਪਨੀ ਨੂੰ ਸੂਚਿਤ ਕੀਤਾ ਕਿ ਜੇਕਰ ਉਹ ਜਮ੍ਹਾ ਕੀਤੀ ਰਕਮ ਵਿਆਜ ਸਮੇਤ ਵਾਪਸ ਕਰ ਦਿੰਦੇ ਹਨ ਤਾਂ ਸ਼ਿਕਾਇਤ ਵਾਪਸ ਲੈ ਲਈ ਜਾਵੇਗੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਅਜੇ ਤੱਕ ਪੂਰਾ ਨਹੀਂ ਹੋਇਆ, ਜੋ ਕਿ ਅਪਰਾਧਿਕ ਸਾਜ਼ਿਸ਼ ਦੀ ਸ਼੍ਰੇਣੀ ਵਿੱਚ ਆਉਂਦਾ ਹੈ।

In The Market