LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ICC Womens World Cup 2022: ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ

6m india

ਨਵੀਂ ਦਿੱਲੀ- ਮਿਤਾਲੀ ਰਾਜ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿੱਚ ਪਾਕਿਸਤਾਨ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਸਮ੍ਰਿਤੀ ਮੰਧਾਨਾ, ਪੂਜਾ ਵਸਤਰਕਾਰ ਅਤੇ ਸਨੇਹ ਰਾਣਾ ਨੇ ਬੱਲੇਬਾਜ਼ੀ 'ਚ ਚੰਗਾ ਪ੍ਰਦਰਸ਼ਨ ਕੀਤਾ, ਜਦਕਿ ਰਾਜੇਸ਼ਵਰੀ ਗਾਇਕਵਾੜ ਦੀ ਤੇਜ਼ ਗੇਂਦਬਾਜ਼ੀ ਨੇ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਚੱਲਣ ਨਹੀਂ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ 'ਚ 7 ਵਿਕਟਾਂ 'ਤੇ 244 ਦੌੜਾਂ ਬਣਾਈਆਂ ਅਤੇ ਦੂਜੀ ਪਾਰੀ 'ਚ ਪਾਕਿਸਤਾਨ ਦੀ ਟੀਮ ਨੂੰ 43 ਓਵਰਾਂ 'ਚ 137 ਦੌੜਾਂ 'ਤੇ ਨਿਪਟਾ ਕੇ ਮੈਚ 'ਚ 107 ਦੌੜਾਂ ਨਾਲ ਜਿੱਤ ਦਰਜ ਕੀਤੀ।

Also Read: PM ਮੋਦੀ ਵਲੋਂ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ

ਭਾਰਤ ਦੀ ਪਾਰੀ, ਸਮ੍ਰਿਤੀ, ਪੂਜਾ ਅਤੇ ਸਨੇਹ ਰਾਣਾ ਦੇ ਅਰਧ ਸੈਂਕੜੇ
ਇਸ ਮੈਚ 'ਚ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 244 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ, ਪੂਜਾ ਵਸਤਰਕਾਰ ਅਤੇ ਸਨੇਹ ਰਾਣਾ ਦੀ ਅਰਧ ਸੈਂਕੜੇ ਵਾਲੀ ਪਾਰੀ ਭਾਰਤ ਨੂੰ ਇਸ ਸਕੋਰ ਤੱਕ ਪਹੁੰਚਾਉਣ ਵਿੱਚ ਅਹਿਮ ਰਹੀ। ਖਾਸ ਤੌਰ 'ਤੇ ਪੂਜਾ ਅਤੇ ਸਨੇਹ ਨੇ ਹੇਠਲੇ ਕ੍ਰਮ 'ਚ ਸੱਤਵੇਂ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਨਾਲ ਟੀਮ ਨੂੰ ਸਨਮਾਨਜਨਕ ਸਥਿਤੀ 'ਚ ਪਹੁੰਚਾਇਆ ਅਤੇ ਦੋਵਾਂ ਵਿਚਾਲੇ 122 ਦੌੜਾਂ ਦੀ ਸਾਂਝੇਦਾਰੀ ਹੋਈ। ਆਪਣਾ ਛੇਵਾਂ ਵਿਸ਼ਵ ਕੱਪ ਖੇਡ ਰਹੀ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਹਾਲਾਂਕਿ ਥੋੜਾ ਨਿਰਾਸ਼ ਕੀਤਾ ਅਤੇ ਉਸ ਨੇ 9 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ ਨੇ 52 ਦੌੜਾਂ, ਸਨੇਹ ਰਾਣਾ ਨੇ ਨਾਬਾਦ 53 ਦੌੜਾਂ ਬਣਾਈਆਂ ਜਦਕਿ ਪੂਜਾ ਵਸਤਰਕਾਰ ਨੇ 67 ਦੌੜਾਂ ਬਣਾਈਆਂ।

Also Read: ਪਠਾਨਕੋਟ 'ਚ ਦਿਖਿਆ ਪਾਕਿਸਤਾਨੀ ਡਰੋਨ, ਸਰਚ ਆਪ੍ਰੇਸ਼ਨ ਜਾਰੀ

ਪਾਕਿਸਤਾਨ ਨੂੰ ਜਿੱਤ ਲਈ 244 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਇਸ ਟੀਮ ਦੀ ਕੋਈ ਵੀ ਬੱਲੇਬਾਜ਼ ਭਾਰਤੀ ਮਹਿਲਾ ਗੇਂਦਬਾਜ਼ਾਂ ਦੇ ਸਾਹਮਣੇ ਨਹੀਂ ਚੱਲੀ। ਪਾਕਿਸਤਾਨ ਲਈ ਸਿਦਰਾ ਅਮੀਨ ਨੇ 30 ਦੌੜਾਂ ਬਣਾਈਆਂ ਜਦਕਿ ਦੀਨਾ ਬੇਗ ਨੇ 24 ਦੌੜਾਂ ਬਣਾਈਆਂ। ਭਾਰਤ ਲਈ ਰਾਜੇਸ਼ਵਰੀ ਗਾਇਕਵਾੜ ਨੇ ਚਾਰ ਵਿਕਟਾਂ ਝਟਕਾਈਆਂ, ਜਦਕਿ ਝੂਲਨ ਗੋਸਵਾਮੀ ਅਤੇ ਸਨੇਹ ਰਾਣਾ ਨੂੰ ਦੋ-ਦੋ ਜਦਕਿ ਦੀਪਤੀ ਸ਼ਰਮਾ ਨੂੰ ਇਕ ਸਫਲਤਾ ਮਿਲੀ। ਪੂਜਾ ਵਸਤਕਰ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

In The Market