LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਰਾਟ ਦੇ 100ਵੇਂ ਟੈਸਟ 'ਚ ਨਹੀਂ ਹੋਣਗੇ ਦਰਸ਼ਕ, ਕੋਰੋਨਾ ਕਾਰਣ ਲਿਆ ਗਿਆ ਫੈਸਲਾ

virat ka 100

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ (India and Sri Lanka) ਵਿਚਾਲੇ ਪਹਿਲਾ ਟੈਸਟ ਮੈਚ ਮੋਹਾਲੀ (Test match Mohali) ਵਿਖੇ ਖੇਡਿਆ ਜਾਣਾ ਹੈ। ਇਹ ਟੀਮ ਇੰਡੀਆ (Team India) ਸਾਬਕਾ ਕਪਤਾਨ ਵਿਰਾਟ ਕੋਹਲੀ (Captain Virat Kohli) ਦਾ 100ਵਾਂ ਟੈਸਟ ਮੈਚ ਹੋਵੇਗਾ ਪਰ ਇਸ ਟੈਸਟ ਵਿਚ ਦਰਸ਼ਕਾਂ ਦੀ ਐਂਟਰੀ (Audience entry) ਨਹੀਂ ਹੋਵੇਗੀ। ਪੰਜਾਬ ਕ੍ਰਿਕਟ ਐਸੋਸੀਏਸ਼ਨ (Punjab Cricket Association) ਦੇ ਸੀ.ਈ.ਓ. ਦੀਪਕ ਸ਼ਰਮਾ (CEO Deepak Sharma) ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ (India and Sri Lanka) ਵਿਚਾਲੇ ਪਹਿਲਾ ਟੈਸਟ (The first test) ਬਿਨਾਂ ਕਿਸੇ ਦਰਸ਼ਕ ਦੇ ਹੋਵੇਗਾ। ਕੋਰੋਨਾ ਕਾਰਣ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਭਾਰਤ-ਸ਼੍ਰੀਲੰਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ਵਿਚ ਅਤੇ ਦੂਜਾ ਟੈਸਟ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ (Bengaluru M.Chinnaswamy Stadium) ਵਿਚ ਖੇਡਿਆ ਜਾਵੇਗਾ। Also Read : ਸਵੀਡ ਡਿਸ਼ ਖਾ ਕੇ 'ਫੂਡ ਕੋਮਾ' 'ਚ ਗਏ ਰਣਵੀਰ ਸਿੰਘ, ਸ਼ੇਅਰ ਕੀਤਾ ਇੰਸਟਾ ਸਟੋਰੀ 

His energy and hard work boosts morale of the entire team' – KL Rahul,  Ravichandran Ashwin, Ravindra Jadeja pay respect to Virat Kohli

ਵਿਰਾਟ ਕੋਹਲੀ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਇਹ ਮੈਚ ਖੇਡਣਗੇ। ਕੋਹਲੀ ਨੇ ਹੁਣ ਤੱਕ 99 ਟੈਸਟ ਵਿਚ 50.39 ਦੀ ਔਸਤ ਨਾਲ 7962 ਦੌੜਾਂ ਬਣਾਈਆਂ ਹਨ। ਜਿਸ ਵਿਚ 27ਵਾਂ ਸੈਂਕੜਾ ਉਨ੍ਹਾਂ ਦੇ ਨਾਂ ਦਰਜ ਹੈ। ਕੋਹਲੀ ਪਿਛਲੇ ਦੋ ਸਾਲ ਤੋਂ ਸੈਂਕੜਾ ਵੀ ਨਹੀਂ ਲਗਾ ਸਕੇ ਹਨ। ਅਜਿਹੇ ਵਿਚ ਉਮੀਦ ਲਗਾਈ ਜਾ ਰਹੀ ਹੈ ਕਿ ਉਹ ਸ਼੍ਰੀਲੰਕਾ ਦੇ ਖਿਲਾਫ ਆਪਣੇ 100ਵੇਂ ਟੈਸਟ ਵਿਚ ਸੈਂਕੜਾ ਲਗਾਉਣਗੇ। ਵਿਰਾਟ ਕੋਹਲੀ ਨੂੰ ਸ਼੍ਰੀਲੰਕਾ ਦੇ ਖਿਲਾਫ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਸੀਰੀਜ਼ ਦੇ ਦੂਜੇ ਟੀ-20 ਵਿਚ ਇਸ ਖਿਡਾਰੀ ਨੇ ਸ਼ਾਨਦਾਰ ਅਰਧ ਸੈਂਕੜਾ ਵੀ ਜੜ੍ਹਿਆ ਸੀ। ਸਾਊਥ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਹਾਰਣ ਤੋਂ ਬਾਅਦ ਕੋਹਲੀ ਨੇ ਟੈਸਟ ਦੀ ਕਪਤਾਨੀ ਛੱਡ ਦਿੱਤੀ ਸੀ। ਕੋਹਲੀ ਦੇ ਕਪਤਾਨੀ ਛੱਡਣ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਤਿੰਨਾਂ ਫਾਰਮੈੱਟ ਦਾ ਕਪਤਾਨ ਬਣਾਇਆ ਗਿਆ ਹੈ। ਵਿਰਾਟ ਨੇ ਭਾਰਤੀ ਟੀਮ ਦੇ ਨਾਲ-ਨਾਲ ਆਰ.ਸੀ.ਬੀ ਦੀ ਵੀ ਕਪਤਾਨੀ ਛੱਡ ਦਿੱਤੀ ਹੈ। ਕੋਹਲੀ ਨੇ ਪਹਿਲਾਂ ਕਿਹਾ ਸੀ ਕਿ ਟੀ-20 ਵਿਸ਼ਵ ਕੱਪ ਸਭ ਤੋਂ ਛੋਟੇ ਫਾਰਮੈੱਟ ਵਿਚ ਭਾਰਤ ਦੇ ਕਪਤਾਨ ਵਜੋਂ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਆਈ.ਪੀ.ਐੱਲ. ਦੀ ਕਪਤਾਨੀ ਛੱਡਣ ਦਾ ਵੀ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਵਨ ਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਾਆ ਅਤੇ ਫਿਰ ਉਨ੍ਹਾਂ ਨੇ ਟੈਸਟ ਟੀਮ ਦੀ ਕਪਤਾਨੀ ਵੀ ਛੱਡ ਦਿੱਤੀ ਸੀ।

In The Market