LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

27 ਅਗਸਤ ਤੋਂ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ ਏਸ਼ੀਆ ਕੱਪ

ind pak

ਨਵੀਂ ਦਿੱਲੀ : ਏਸ਼ੀਆ ਕੱਪ (Asia Cup) 27 ਅਗਸਤ ਤੋਂ 11 ਸਤੰਬਰ ਵਿਚਾਲੇ ਸ਼੍ਰੀਲੰਕਾ (Sri Lanka) ਵਿਚ ਆਯੋਜਿਤ ਕੀਤਾ ਜਾਵੇਗਾ। ਅਜਿਹੇ ਵਿਚ ਭਾਰਤ ਅਤੇ ਪਾਕਿਸਤਾਨ (India and Pakistan) ਵਿਚਾਲੇ ਭਿੜੰਤ ਹੋਣ ਜਾ ਰਹੀ ਹੈ। ਇਸ ਵਾਰ ਦਾ ਟੂਰਨਾਮੈਂਟ ਟੀ-20 (Tournament T20) ਵਿਚ ਖੇਡਿਆ ਜਾਵੇਗਾ ਅਤੇ ਇਸ ਦੇ ਲਈ ਕਵਾਲੀਫਾਇਰ (Qualifiers) 20 ਅਗਸਤ 2022 ਤੋਂ ਖੇਡੇ ਜਾਣਗੇ। ਟੀਮ ਇੰਡੀਆ ਏਸ਼ੀਆ ਕੱਪ (India Asia Cup) ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ। 1984 ਵਿਚ ਇਸ ਟੂਰਨਾਮੈਂਟ ਦਾ ਪਹਿਲੀ ਵਾਰ ਆਯੋਜਨ ਕੀਤਾ ਗਿਆ ਸੀ। ਉਦੋਂ ਤੋਂ ਭਾਰਤ ਨੇ 7 ਵਾਰ ਖਿਤਾਬ ਜਿੱਤਿਆ ਹੈ। ਭਾਰਤੀ ਟੀਮ 1984, 1988, 1990-91, 1995, 2010, 2016 ਅਤੇ 2018 ਵਿਚ ਚੈਂਪੀਅਨ ਰਹਿ ਚੁੱਕੀ ਹੈ। ਉਥੇ ਹੀ ਸ਼੍ਰੀਲੰਕਾ ਪੰਜ ਖਿਤਾਬੀ ਜਿੱਤ ਦੇ ਨਾਲ ਦੂਜੇ ਨੰਬਰ 'ਤੇ ਹੈ। ਸ਼੍ਰੀਲੰਕਾ ਨੇ 1986, 1997, 2004, 2008 ਅਤੇ 2014 ਵਿਚ ਖਿਤਾਬ ਜਿੱਤਿਆ ਸੀ।

Asia Cup 2022: Pakistan likely to host Asia Cup next year after Sri Lanka  call off 2021 edition due to COVID-19 | Cricket News

ਪਾਕਿਸਤਾਨ ਨੇ 2000 ਅਤੇ 2012 ਵਿਚ ਇਹ ਟੂਰਨਾਮੈਂਟ ਜਿੱਤਿਆ ਸੀ। ਏਸ਼ੀਆ ਕੱਪ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ 14 ਵਾਰ ਸ਼੍ਰੀਲੰਕਾ ਨੇ ਹਿੱਸਾ ਲਿਆ ਹੈ। ਇਸ ਤੋਂ ਬਾਅਦ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਹੈ ਜਿਨ੍ਹਾਂ ਨੇ 13 ਵਾਰ ਇਹ ਟੂਰਨਾਮੈਂਟ ਖੇਡਿਆ ਹੈ। ਏਸ਼ੀਆ ਕੱਪ 2022 ਵਿਚ 6 ਟੀਮਾਂ ਹੋਣਗੀਆਂ, ਜਿਸ ਵਿਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਇਕ ਕੁਆਲੀਫਾਇਰ ਸ਼ਾਮਲ ਹੈ। ਕੁਆਲੀਫਾਇਰ ਮੁਕਾਬਲੇ ਯੂ.ਏ.ਈ., ਕੁਵੈਤ ਸਿੰਗਾਪੁਰ ਅਤੇ ਹਾਂਗਕਾਂਗ ਵਿਚਾਲੇ ਖੇਡਿਆ ਜਾਵੇਗਾ। ਵੈਸੇ ਏਸ਼ੀਆ ਕੱਪ ਕ੍ਰਿਕਟਰ ਹਰ ਦੋ ਸਾਲ ਵਿਚ ਕੀਤਾ ਜਾਂਦਾ ਹੈ ਪਰ 2020 ਦੇ ਸੈਸ਼ਨ ਨੂੰ ਕੋਵਿਡ 19 ਮਹਾਮਾਰੀ ਦੇ ਚੱਲਦੇ ਏਸ਼ੀਆਈ ਕ੍ਰਿਕਟ ਕੌਂਸਲ ਨੇ ਰੱਦ ਕਰ ਦਿੱਤਾ ਸੀ। ਏ.ਸੀ.ਸੀ.ਸ਼੍ਰੀਲੰਕਾ ਵਿਚ ਖੇਡੇ ਜਾਣ ਵਾਲੇ ਟੂਰਨਾਮੈਂਟ ਨੂੰ ਜੂਨ 2021 ਵਿਚ ਆਯੋਜਿਤ ਕਰਨਾ ਚਾਹੁੰਦੀ ਸੀ, ਪਰ ਮਹਾਮਾਰੀ ਨੇ ਆਯੋਜਕਾਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਸੀ।

In The Market