LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Shubman Gill In IND VS AUS : ਸ਼ੁਭਮਨ ਗਿੱਲ ਨੇ ਇਸ ਸਾਲ ਤਿੰਨ ਮਹੀਨਿਆਂ 'ਚ ਲਗਾਇਆ ਪੰਜਵਾਂ ਅੰਤਰਰਾਸ਼ਟਰੀ ਸੈਂਕੜਾ

shubman gill 11

 Shubman Gill In IND VS AUS : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਤੀਜੇ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਮੈਚ ਜਾਰੀ ਰਿਹਾ। ਭਾਰਤ ਨੇ ਪਹਿਲੀ ਪਾਰੀ 'ਚ ਇਕ ਵਿਕਟ 'ਤੇ 182 ਦੌੜਾਂ ਬਣਾਈਆਂ ਹਨ। ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਦੀ ਜੋੜੀ ਕਰੀਜ਼ 'ਤੇ ਹੈ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ।

ਸ਼ੁਭਮਨ ਗਿੱਲ ਦਾ 5 ਵਾਂ ਸੈਂਕੜਾ 

ਗਿੱਲ ਨੇ ਆਪਣੇ ਕਰੀਅਰ ਦਾ ਦੂਸਰਾ ਸੈਂਕੜਾ ਪੂਰਾ ਕੀਤਾ ਹੈ, ਉਸ ਨੇ ਤਿੰਨ ਮਹੀਨਿਆਂ ਦੇ ਅੰਦਰ ਆਪਣਾ 5ਵਾਂ ਸੈਂਕੜਾ ਲਗਾਇਆ ਹੈ, ਜਦਕਿ ਪੁਜਾਰਾ ਅਰਧ ਸੈਂਕੜੇ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ 2000 ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲਾ ਉਹ ਚੌਥਾ ਭਾਰਤੀ ਬੱਲੇਬਾਜ਼ ਬਣ ਗਿਆ।

ਟੀਮ ਇੰਡੀਆ ਨੇ ਟੈਸਟ ਮੈਚ ਦੇ ਤੀਜੇ ਦਿਨ ਸ਼ਾਨਦਾਰ ਪਾਰੀ 

ਬਾਰਡਰ ਗਾਵਸਕਰ ਸੀਰੀਜ਼ ਦੇ ਆਖਰੀ ਮੈਚ ਦੇ ਤੀਜੇ ਦਿਨ ਲੰਚ ਬ੍ਰੇਕ ਤੱਕ ਭਾਰਤੀ ਟੀਮ ਦਾ ਸਕੋਰ ਇਕ ਵਿਕਟ ਗੁਆ ਕੇ 129 ਦੌੜਾਂ ਹੋ ਗਿਆ ਹੈ। ਟੀਮ ਇੰਡੀਆ ਨੇ ਟੈਸਟ ਮੈਚ ਦੇ ਤੀਜੇ ਦਿਨ ਰੋਹਿਤ ਸ਼ਰਮਾ ਦੇ ਰੂਪ 'ਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਇਸ ਪਾਰੀ ਵਿੱਚ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਓਪਨਿੰਗ ਕੀਤੀ। ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਫਿਰ ਸ਼ੁਭਮਨ ਗਿੱਲ ਨੇ ਟੀਮ ਦੀ ਵਾਗਡੋਰ ਸੰਭਾਲੀ। ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਬਣਾਇਆ ਅਤੇ 65 ਦੌੜਾਂ ਬਣਾਉਣ ਤੋਂ ਬਾਅਦ ਵੀ ਅਜੇਤੂ ਹੈ।ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ ਡਰਾਈਵਿੰਗ, ਪੁਲਿੰਗ ਅਤੇ ਸਲੈਸ਼ ਕਰਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਹੈ।

 ਲੰਚ ਬ੍ਰੇਕ ਤੱਕ ਚੇਤੇਸ਼ਵਰ ਪੁਜਾਰਾ 46 ਗੇਂਦਾਂ 'ਤੇ ਅਜੇਤੂ 22 ਦੌੜਾਂ ਬਣਾ ਕੇ ਕ੍ਰੀਜ਼ 'ਤੇ ਟਿੱਕ ਰਹੇ ਹਨ। ਟੀਮ ਇੰਡੀਆ ਨੇ ਇਸ ਪਾਰੀ ਦੇ 21ਵੇਂ ਓਵਰ ਵਿੱਚ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਆਪਣਾ ਇੱਕ ਵਿਕਟ ਗੁਆ ਦਿੱਤਾ ਹੈ। ਰੋਹਿਤ ਸ਼ਰਮਾ ਆਸਟ੍ਰੇਲੀਆਈ ਗੇਂਦਬਾਜ਼ ਮੈਥਿਊ ਕੁਹਨਮੈਨ ਦੀ ਗੇਂਦ 'ਤੇ ਬੈਕਫੁੱਟ ਪੰਚ ਮਾਰਨ ਦੀ ਕੋਸ਼ਿਸ਼ 'ਚ ਸ਼ਾਰਟ ਐਕਸਟਰਾ ਕਵਰ 'ਤੇ ਕੈਚ ਹੋ ਗਿਆ ਅਤੇ ਰੋਹਿਤ 35 ਦੌੜਾਂ ਬਣਾ ਕੇ ਆਊਟ ਹੋ ਗਿਆ। ਰੋਹਿਤ ਨੇ ਇਸ ਪਾਰੀ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਲਗਾਇਆ ਹੈ। ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ ਲੰਚ ਤੱਕ 90 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਫਿਲਹਾਲ ਭਾਰਤ ਆਸਟ੍ਰੇਲੀਆ ਦੇ ਸਕੋਰ ਤੋਂ 351 ਦੌੜਾਂ ਪਿੱਛੇ ਹੈ।

In The Market