ਪੁਣੇ- ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਆਪਣੇ ਪਰਿਵਾਰ ਦੇ ਇਕ ਮੈਂਬਰ ਦੇ ਦਿਹਾਂਤ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 'ਬਾਇਓ-ਬਬਲ' ਛੱਡ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਮੈਚ ਦੇ ਬਾਅਦ ਆਪਣੀ ਭੈਣ ਦੇ ਦਿਹਾਂਤ ਦੀ ਖ਼ਬਰ ਸੁਣਨ ਦੇ ਬਾਅਦ ਹਰਸ਼ਲ ਪਟੇਲ ਬਾਇਓ-ਬਬਲ ਤੋਂ ਬਾਹਰ ਹੋ ਗਏ ਹਨ।
Also Read: RRR ਫਿਲਮ ਦੀ ਕਮਾਈ 1000 ਕਰੋੜ ਤੋਂ ਪਾਰ, ਅਜਿਹਾ ਕਰਨ ਵਾਲੀ ਦੇਸ਼ ਦੀ ਤੀਜੀ ਫਿਲਮ
ਪਿਛਲੇ ਦੋ ਸੈਸ਼ਨ ਤੋਂ ਹਰਸ਼ਲ ਆਰ. ਸੀ. ਬੀ. ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੇ ਮੁੰਬਈ ਇੰਡੀਅਨਜ਼ 'ਤੇ ਟੀਮ ਦੀ 7 ਵਿਕਟਾਂ ਨਾਲ ਜਿੱਤ 'ਚ ਦੋ ਵਿਕਟ ਝਟਕਾਏ ਸਨ। ਆਈ. ਪੀ. ਐੱਲ. ਦੇ ਸੂਤਰ ਨੇ ਕਿਹਾ, 'ਬਦਕਿਸਮਤੀ ਨਾਲ, ਹਰਸ਼ਲ ਨੂੰ ਆਪਣੀ ਭੈਣ ਦੇ ਦਿਹਾਂਤ ਕਾਰਨ ਬਾਇਓ-ਬਬਲ ਛੱਡਣਾ ਪਿਆ। ਉਨ੍ਹਾਂ ਨੇ ਪੁਣੇ ਤੋਂ ਮੁੰਬਈ ਲਈ ਟੀਮ ਬੱਸ ਨਹੀਂ ਲਈ।'
Also Read: ਮੌਸਮ ਵਿਭਾਗ ਵੱਲੋਂ ਪੰਜਾਬ 'ਚ ਆਰੇਂਜ ਅਲਰਟ ਜਾਰੀ, ਅਗਲੇ ਦੋ ਦਿਨ ਚੱਲਣਗੀਆਂ ਗਰਮ ਹਵਾਵਾਂ
ਉਨ੍ਹਾਂ ਕਿਹਾ, 'ਉਹ 12 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਅਗਲੇ ਮੈਚ ਤੋਂ ਬਾਇਓ-ਬਬਲ ਨਾਲ ਜੁੜਨਗੇ।' ਪਿਛਲੇ ਸਾਲ ਡੈਬਿਊ ਦੇ ਬਾਅਦ ਤੋਂ 31 ਸਾਲਾ ਹਰਸ਼ਲ ਨੇ 8 ਟੀ-20 ਕੌਮਾਂਤਰੀ ਮੈਚ ਖੇਡੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka rashifal: आज के दिन धनु वालों को कारोबार में होगी उपलब्धियां हासिल, जानें अन्य राशियों का हाल
PM Modi in Kuwait : कुवैत पहुंचे पीएम मोदी, गर्मजोशी के साथ हुआ स्वागत
Spicy mango pickle : घर पर बनाएं मसालेदार आम का अचार, जानें बनाने की रेसिपी