LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

MS ਧੋਨੀ ਨੇ ਛੱਡੀ ਕਪਤਾਨੀ, ਰਵਿੰਦਰ ਜਡੇਜਾ ਨੂੰ ਮਿਲੀ CSK ਦੀ ਕਮਾਨ, IPL 'ਚ ਵੱਡਾ ਫੇਰਬਦਲ

24m ms dhoni

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਵੀਰਵਾਰ ਨੂੰ ਵੱਡਾ ਫੇਰਬਦਲ ਹੋਇਆ ਹੈ। ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਗਈ ਹੈ। ਧੋਨੀ ਇਕ ਖਿਡਾਰੀ ਦੇ ਤੌਰ 'ਤੇ ਟੀਮ ਨਾਲ ਖੇਡਣਾ ਜਾਰੀ ਰੱਖੇਣਗੇ।

Also Read: ਰਾਜ ਸਭਾ ਮੈਂਬਰ ਚੁਣੇ ਗਏ AAP ਨੇਤਾ ਰਾਘਵ ਚੱਢਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ

ਇਸ ਵਾਰ ਚੇਨਈ ਦੀ ਟੀਮ ਨੇ ਜਡੇਜਾ ਅਤੇ ਧੋਨੀ ਸਮੇਤ 4 ਖਿਡਾਰੀਆਂ ਨੂੰ ਰਿਟੇਨ ਕੀਤਾ ਸੀ। ਜਡੇਜਾ ਨੂੰ ਫ੍ਰੈਂਚਾਇਜ਼ੀ ਨੇ 16 ਕਰੋੜ ਰੁਪਏ 'ਚ ਬਰਕਰਾਰ ਰੱਖਿਆ। ਜਦਕਿ ਧੋਨੀ ਨੂੰ ਇਸ ਸੀਜ਼ਨ ਲਈ ਸਿਰਫ 12 ਕਰੋੜ 'ਚ ਹੀ ਬਰਕਰਾਰ ਰੱਖਿਆ ਗਿਆ ਸੀ। ਇਸ ਨਾਲ ਸ਼ੁਰੂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਡੇਜਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਉਨ੍ਹਾਂ ਤੋਂ ਇਲਾਵਾ ਮੋਈਨ ਅਲੀ ਨੂੰ 8 ਕਰੋੜ ਅਤੇ ਰਿਤੂਰਾਜ ਗਾਇਕਵਾੜ ਨੂੰ 6 ਕਰੋੜ 'ਚ ਰਿਟੇਨ ਕੀਤਾ ਗਿਆ।

ਜਡੇਜਾ ਹੋਣਗੇ ਚੇਨਈ ਟੀਮ ਦੇ ਤੀਜੇ ਕਪਤਾਨ
ਜਡੇਜਾ 2012 ਤੋਂ ਚੇਨਈ ਟੀਮ ਦੇ ਨਾਲ ਹਨ। ਉਹ ਸੀਐੱਸਕੇ ਟੀਮ ਦੇ ਤੀਜੇ ਕਪਤਾਨ ਹੋਣਗੇ। ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਯਾਨੀ 2008 ਤੋਂ ਟੀਮ ਦੀ ਅਗਵਾਈ ਕਰ ਰਹੇ ਸਨ। ਧੋਨੀ ਨੇ 213 ਮੈਚਾਂ 'ਚ ਕਪਤਾਨੀ ਕਰਦੇ ਹੋਏ 130 ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ ਹੈ। ਇਸ ਵਿਚਾਲੇ ਸੁਰੇਸ਼ ਰੈਨਾ ਨੇ 6 ਮੈਚਾਂ 'ਚ ਕਪਤਾਨੀ ਵੀ ਕੀਤੀ ਹੈ, ਜਿਸ 'ਚੋਂ ਟੀਮ ਸਿਰਫ 2 ਮੈਚ ਹੀ ਜਿੱਤ ਸਕੀ ਹੈ।

Also Read: PM ਮੋਦੀ ਤੇ CM ਭਗਵੰਤ ਮਾਨ ਵਿਚਾਲੇ ਮੁਲਾਕਾਤ ਜਾਰੀ, ਅਹਿਮ ਮੁੱਦਿਆਂ 'ਤੇ ਹੋ ਰਹੀ ਚਰਚਾ

ਚੇਨਈ ਅਤੇ ਕੋਲਕਾਤਾ ਵਿਚਾਲੇ ਓਪਨਿੰਗ ਮੈਚ
ਕਪਤਾਨੀ ਵਿੱਚ ਇਸ ਵੱਡੇ ਫੇਰਬਦਲ ਦਾ ਫੈਸਲਾ ਚੇਨਈ ਪ੍ਰਬੰਧਨ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਲਿਆ ਹੈ। ਇਹ ਟੂਰਨਾਮੈਂਟ 26 ਮਾਰਚ ਤੋਂ ਸ਼ੁਰੂ ਹੋਵੇਗਾ। ਉਦਘਾਟਨੀ ਮੈਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਖੇਡਿਆ ਜਾਵੇਗਾ। ਜਡੇਜਾ ਦੀ ਕਪਤਾਨੀ 'ਚ ਚੇਨਈ ਦੀ ਟੀਮ ਇਸ ਵਾਰ ਆਪਣਾ ਖਿਤਾਬ ਬਚਾਉਣ ਅਤੇ 5ਵਾਂ ਖਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ।

ਚੇਨਈ ਸੁਪਰ ਕਿੰਗਜ਼ ਟੀਮ:
ਰਿਟੇਨਸ਼ਨ ਲਿਸਟ- ਰਵਿੰਦਰ ਜਡੇਜਾ (16 ਕਰੋੜ), MS ਧੋਨੀ (12 ਕਰੋੜ), ਰਿਤੁਰਾਜ ਗਾਇਕਵਾੜ (8 ਕਰੋੜ), ਮੋਇਨ ਅਲੀ (6 ਕਰੋੜ)।

ਬੱਲੇਬਾਜ਼/ਵਿਕਟਕੀਪਰ- ਰੌਬਿਨ ਉਥੱਪਾ (2 ਕਰੋੜ), ਅੰਬਤੀ ਰਾਇਡੂ (6.75 ਕਰੋੜ), ਡੇਵੋਨ ਕੋਨਵੇ (1 ਕਰੋੜ), ਸੁਭਰਾਂਸ਼ੂ ਸੇਨਾਪਤੀ (20 ਲੱਖ), ਹਰੀ ਨਿਸ਼ਾਂਤ (20 ਲੱਖ), ਐੱਨ. ਜਗਦੀਸਨ (20 ਲੱਖ)।

Also Read: 41 ਸਾਲਾ ਵਿਅਕਤੀ ਨੇ ਆਪਣੇ ਸਰੀਰ 'ਤੇ ਬਣਵਾਏ 40 ਲੱਖ ਦੇ ਟੈਟੂ

ਆਲਰਾਊਂਡਰ - ਡਵੇਨ ਬ੍ਰਾਵੋ (4.40 ਕਰੋੜ), ਸ਼ਿਵਮ ਦੂਬੇ (4 ਕਰੋੜ), ਰਾਜਵਰਧਨ ਹੈਂਗੇਰਗੇਕਰ (1.50 ਕਰੋੜ), ਡਵੇਨ ਪ੍ਰੀਟੋਰੀਅਸ (0.50 ਕਰੋੜ), ਮਿਸ਼ੇਲ ਸੈਂਟਨਰ (1.9 ਕਰੋੜ), ਪ੍ਰਸ਼ਾਂਤ ਸੋਲੰਕੀ (1.20 ਕਰੋੜ), ਕ੍ਰਿਸ ਜੌਰਡਨ (3.60) ਕਰੋੜ), ਭਗਤ ਵਰਮਾ (20 ਲੱਖ)।

ਗੇਂਦਬਾਜ਼ - ਦੀਪਕ ਚਾਹਰ (14 ਕਰੋੜ), ਕੇਐਮ ਆਸਿਫ਼ (20 ਲੱਖ), ਤੁਸ਼ਾਰ ਦੇਸ਼ਪਾਂਡੇ (20 ਲੱਖ), ਮਹੀਸ਼ ਤੀਕਸ਼ਨਾ (70 ਲੱਖ), ਸਿਮਰਜੀਤ ਸਿੰਘ (20 ਲੱਖ), ਐਡਮ ਮਿਲਨੇ (1.90 ਕਰੋੜ), ਮੁਕੇਸ਼ ਚੌਧਰੀ (20 ਲੱਖ)।

ਸਕੁਐਡ ਦੀ ਤਾਕਤ - 25 ਖਿਡਾਰੀ (17 ਭਾਰਤੀ, 8 ਵਿਦੇਸ਼ੀ)।

In The Market