LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਫ ਨੇ ਪਤਨੀ ਪੂਜਾ ਨਾਲ ਸ਼ੇਅਰ ਕੀਤੀ ਤਸਵੀਰ, 11 ਸਾਲ ਪਹਿਲਾਂ ਜਲਦਬਾਜ਼ੀ 'ਚ ਹੋਇਆ ਵਿਆਹ

22a kaif

ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਏ ਹੋਏ ਹਨ। ਉਨ੍ਹਾਂ ਨੇ ਆਪਣੀ ਪਤਨੀ ਪੂਜਾ ਯਾਦਵ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਕੈਫ ਨੇ ਪੋਸਟ 'ਚ ਫਿਲਮੀ ਗੀਤਾਂ ਦੀਆਂ ਲਾਈਨਾਂ ਵੀ ਲਿਖੀਆਂ ਹਨ।

Also Read: ਪਤਨੀ ਦੇ ਕਤਲ ਦੀ ਗਵਾਹੀ ਦੇਣ ਆਏ ਪਤੀ ਦਾ ਅਦਾਲਤ 'ਚ ਗੋਲੀਆਂ ਮਾਰ ਕੇ ਕਤਲ

 

 
 
 
 
 
View this post on Instagram
 
 
 
 
 
 
 
 
 
 
 

A post shared by Mohammad Kaif (@mohammadkaif87)

ਦਰਅਸਲ ਕੈਫ ਦੀ ਪਤਨੀ ਪੂਜਾ ਯਾਦਵ 41 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ ਵੀਰਵਾਰ (21 ਅਪ੍ਰੈਲ) ਨੂੰ ਆਪਣਾ ਜਨਮਦਿਨ ਮਨਾਇਆ ਹੈ। ਇਸ ਮੌਕੇ 'ਤੇ ਕੈਫ ਨੇ ਸੋਸ਼ਲ ਮੀਡੀਆ 'ਤੇ ਆਪਣੀ ਪਤਨੀ ਲਈ ਇਕ ਫਿਲਮ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਨਾਲ ਮੁਹੰਮਦ ਕੈਫ ਨੇ ਪਤਨੀ ਪੂਜਾ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਤਸਵੀਰ 'ਚ ਪੂਜਾ ਨੇ ਚਿੱਟੇ ਅਤੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ। ਜਦਕਿ ਕੈਫ ਜੀਨਸ ਅਤੇ ਸ਼ਰਟ 'ਚ ਨਜ਼ਰ ਆ ਰਹੇ ਹਨ। ਇਹ ਫੋਟੋ ਇਤਿਹਾਸਕ ਇਮਾਰਤ ਦੀ ਦਿਖਾਈ ਦੇ ਰਹੀ ਹੈ। ਮੁਹੰਮਦ ਕੈਫ ਨੇ ਪੋਸਟ ਦੇ ਨਾਲ ਇੱਕ ਪੁਰਾਣੀ ਬਾਲੀਵੁੱਡ ਫਿਲਮ ਦੀਆਂ ਦੋ ਲਾਈਨਾਂ ਵੀ ਲਿਖੀਆਂ ਹਨ। ਕੈਫ ਨੇ ਲਿਖਿਆ- ਤੁਮ ਜੀਓ ਹਜ਼ਾਰੋਂ ਸਾਲ, ਹੈ ਮੇਰੀ ਯੇ ਆਰਜ਼ੂ। ਮੇਰੇ ਮਨਪਸੰਦ ਵਿਅਕਤੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ਇਹ ਗੀਤ 1959 ਦੀ ਬਾਲੀਵੁੱਡ ਫਿਲਮ 'ਸੁਜਾਤਾ' ਦਾ ਹੈ। ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ 26 ਮਾਰਚ 2011 ਨੂੰ ਪੂਜਾ ਯਾਦਵ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਕਰੀਬ 4 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਕੈਫ ਨੇ ਜਲਦਬਾਜ਼ੀ 'ਚ ਵਿਆਹ ਕਰਵਾਇਆ ਸੀ। ਜਿਸ ਵਿੱਚ ਪਰਿਵਾਰ ਦੇ ਕਰੀਬੀ ਲੋਕਾਂ ਨੂੰ ਹੀ ਬੁਲਾਇਆ ਗਿਆ ਸੀ।

Also Read: ਪ੍ਰਧਾਨ ਮੰਤਰੀ ਮੋਦੀ ਤੇ ਬੋਰਿਸ ਜੌਨਸਨ ਵਿਚਾਲੇ ਮੁਲਾਕਾਤ, ਕਈ ਸਮਝੌਤਿਆਂ 'ਤੇ ਕੀਤੇ ਦਸਤਖਤ

ਕੈਫ ਅਤੇ ਪੂਜਾ ਦਾ ਵਿਆਹ ਨੋਇਡਾ ਵਿੱਚ ਹੋਇਆ ਸੀ। ਪੂਜਾ ਦਿੱਲੀ ਵਿੱਚ ਪੱਤਰਕਾਰ ਵਜੋਂ ਕੰਮ ਕਰਦੀ ਸੀ। ਦੋਹਾਂ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਕੈਫ ਨਾਲ ਵਿਆਹ ਕਰਨ ਤੋਂ ਬਾਅਦ ਵੀ ਪੂਜਾ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਇਸ ਜੋੜੇ ਦਾ ਇੱਕ ਬੇਟਾ ਕਬੀਰ ਅਤੇ ਇੱਕ ਬੇਟੀ ਹੈ। ਇਨ੍ਹੀਂ ਦਿਨੀਂ ਮੁਹੰਮਦ ਕੈਫ ਇੰਡੀਅਨ ਪ੍ਰੀਮੀਅਰ ਲੀਗ (IPL) 2022 ਦੇ ਸੀਜ਼ਨ 'ਚ ਰੁੱਝੇ ਹੋਏ ਹਨ। ਉਹ ਦਿੱਲੀ ਕੈਪੀਟਲਜ਼ ਦੇ ਫੀਲਡਿੰਗ ਕੋਚ ਹਨ। ਉਹ ਕ੍ਰਿਕਟ ਕੁਮੈਂਟਰੀ ਵੀ ਕਰਦੇ ਹਨ। ਕੈਫ ਨੇ ਟੀਮ ਇੰਡੀਆ ਲਈ 13 ਟੈਸਟ ਅਤੇ 125 ਵਨਡੇ ਖੇਡੇ ਹਨ। ਉਨ੍ਹਾਂ ਨੇ ਆਈਪੀਐਲ ਵਿੱਚ 29 ਮੈਚ ਖੇਡੇ ਹਨ।

In The Market