LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

T20 WC: ਅੱਜ ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ, ਮਿਸ਼ਨ ਵਿਸ਼ਵ ਕੱਪ ਦਾ ਹੋਵੇਗਾ ਆਗਾਜ਼

24o match

ਨਵੀਂ ਦਿੱਲੀ: ਭਾਰਤੀ ਟੀਮ ਐਤਵਾਰ ਯਾਨੀ ਅੱਜ T20 ਵਿਸ਼ਵ ਕੱਪ ਵਿੱਚ ਆਪਣਾ ਮਿਸ਼ਨ ਸ਼ੁਰੂ ਕਰੇਗੀ। ਭਾਰਤ ਦਾ ਪਹਿਲਾ ਮੈਚ ਗੁਆਂਢੀ ਦੇਸ਼ ਦੀ ਟੀਮ ਪਾਕਿਸਤਾਨ ਨਾਲ ਹੈ। ਭਾਰਤੀ ਸਮੇਂ ਅਨੁਸਾਰ ਇਹ ਮੈਚ ਸ਼ਾਮੀਂ 7.30 ਵਜੇ ਸ਼ੁਰੂ ਹੋਵੇਗਾ, ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ ਇਸ ਮੈਚ ਉੱਤੇ ਹਨ। ਟੀਮ ਇੰਡੀਆ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਤਿਆਰ ਹੈ, ਜਦੋਂ ਕਿ ਪਾਕਿਸਤਾਨ ਦੀ ਟੀਮ ਇਸ ਵਾਰ ਬਾਬਰ ਆਜ਼ਮ ਦੀ ਅਗਵਾਈ ਵਿੱਚ ਖੇਡ ਰਹੀ ਹੈ।

Also Read: T20 World Cup: ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਟੀਮ ਇੰਡੀਆ ਦਾ ਪੱਲਾ ਭਾਰੀ, ਪਾਕਿ ਵੀ ਤਿਆਰ
ਭਾਰਤੀ ਟੀਮ ਇਸ ਸ਼ਾਨਦਾਰ ਮੈਚ ਲਈ ਪੂਰੀ ਤਰ੍ਹਾਂ ਤਿਆਰ ਹੈ। ਟੀਮ ਇੰਡੀਆ ਵਿਰਾਟ ਕੋਹਲੀ ਦੀ ਕਪਤਾਨੀ 'ਚ ਇਹ ਵਿਸ਼ਵ ਕੱਪ ਜਿੱਤਣਾ ਚਾਹੇਗੀ। ਸੁਪਰ-12 ਰਾਊਂਡ ਦੇ ਇਸ ਮੈਚ ਤੋਂ ਪਹਿਲਾਂ ਭਾਰਤ ਨੇ ਦੋ ਅਭਿਆਸ ਮੈਚ ਖੇਡੇ ਸਨ, ਜੋ ਦੋਵੇਂ ਜਿੱਤੇ ਗਏ ਸਨ। ਭਾਰਤ ਨੇ ਆਸਟਰੇਲੀਆ ਅਤੇ ਇੰਗਲੈਂਡ ਦੀ ਟੀਮ ਨੂੰ ਹਰਾਇਆ ਸੀ। ਅਜਿਹੇ ਵਿੱਚ ਟੀਮ ਇੰਡੀਆ ਪੂਰੇ ਉਤਸ਼ਾਹ ਨਾਲ ਪਾਕਿਸਤਾਨ ਦੇ ਖਿਲਾਫ ਮੈਚ ਵਿੱਚ ਉਤਰੇਗੀ।

ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਦੋ ਅਭਿਆਸ ਮੈਚਾਂ ਵਿੱਚ ਉਨ੍ਹਾਂ ਨੇ ਇੱਕ ਮੈਚ ਜਿੱਤਿਆ ਅਤੇ ਦੂਜਾ ਮੈਚ ਹਾਰਿਆ। ਦੱਖਣੀ ਅਫਰੀਕਾ ਦੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ। ਉਥੇ ਹੀ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਇਕ ਮੈਚ ਵਿਚ ਹਰਾਇਆ ਸੀ। ਪਰ ਬਾਬਰ ਆਜ਼ਮ ਦੀ ਟੀਮ ਲਈ ਭਾਰਤੀ ਟੀਮ ਨੂੰ ਹਰਾਉਣਾ ਬਿਲਕੁਲ ਵੀ ਸੌਖਾ ਨਹੀਂ ਹੋਵੇਗਾ।

ਬੀਤੇ ਮੈਚਾਂ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਪੱਲਾ ਭਾਰੀ ਦਿੱਸਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ਵਿੱਚ ਕੁੱਲ 5 ਮੈਚ ਹੋਏ ਹਨ ਅਤੇ ਟੀਮ ਇੰਡੀਆ ਪੰਜ ਵਾਰ ਜਿੱਤ ਚੁੱਕੀ ਹੈ। ਇਨ੍ਹਾਂ ਮੈਚਾਂ ਵਿੱਚ 2007 ਟੀ-20 ਵਿਸ਼ਵ ਕੱਪ ਦਾ ਫਾਈਨਲ ਵੀ ਸ਼ਾਮਲ ਹੈ, ਜੋ ਟੀਮ ਇੰਡੀਆ ਨੇ ਜਿੱਤਿਆ ਸੀ।

ਟੀ-20 ਵਿਸ਼ਵ ਕੱਪ ਵਿੱਚ ਭਾਰਤ-ਪਾਕਿਸਤਾਨ
• 2007- ਭਾਰਤ ਦੀ ਜਿੱਤ (ਬਾਲ ਆਊਟ)
• 2007- ਭਾਰਤ ਦੀ ਜਿੱਤ
• 2012- ਭਾਰਤ ਦੀ ਜਿੱਤ
• 2014- ਭਾਰਤ ਦੀ ਜਿੱਤ
• 2016- ਭਾਰਤ ਦੀ ਜਿੱਤ

Also Read: BSF ਦਾ ਅਧਿਕਾਰ ਖੇਤਰ ਵਧਾਏ ਜਾਣ ਉੱਤੇ ਮੁੱਖ ਮੰਤਰੀ ਚੰਨੀ ਨੇ ਸੱਦੀ ਸਰਬ ਪਾਰਟੀ ਮੀਟਿੰਗ

ਭਾਰਤ ਦਾ ਪਲੇਇੰਗ-11 ਕੀ ਹੋਵੇਗਾ?
ਟੀ-20 ਵਿਸ਼ਵ ਕੱਪ 'ਚ ਆਈਪੀਐੱਲ ਖੇਡਣ ਤੋਂ ਬਾਅਦ ਭਾਰਤੀ ਟੀਮ ਇਸ ਵਾਰ ਸਿੱਧੇ ਤੌਰ 'ਤੇ ਪਹੁੰਚੀ ਹੈ, ਇਸ ਲਈ ਕਈ ਖਿਡਾਰੀ ਚੰਗੀ ਫਾਰਮ 'ਚ ਚੱਲ ਰਹੇ ਹਨ। ਟੀਮ ਇੰਡੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੀ ਟੀਮ ਵਿੱਚੋਂ ਪਲੇਇੰਗ-11 ਦੀ ਚੋਣ ਕਰਨਾ ਹੋਵੇਗੀ। ਸਵਾਲ ਇਹ ਹੈ ਕਿ ਕੀ ਹਾਰਦਿਕ ਪੰਡਯਾ ਇਸ ਮੈਚ 'ਚ ਖੇਡਣਗੇ, ਕਿਉਂਕਿ ਉਹ ਗੇਂਦਬਾਜ਼ੀ ਨਹੀਂ ਕਰ ਰਹੇ ਹਨ। ਹਾਲਾਂਕਿ ਵਿਰਾਟ ਕੋਹਲੀ ਨੇ ਹਾਰਦਿਕ 'ਤੇ ਕਾਫੀ ਭਰੋਸਾ ਜਤਾਇਆ ਹੈ। ਨਾਲ ਹੀ ਸਪਿਨ ਹਮਲੇ 'ਚ ਕਿਸ ਨੂੰ ਮੌਕਾ ਦਿੱਤਾ ਜਾਂਦਾ ਹੈ, ਇਹ ਵੀ ਸਵਾਲ ਹੈ। ਕੀ ਵਿਰਾਟ ਕੋਹਲੀ ਇਸ ਮੈਚ ਵਿੱਚ ਅਸ਼ਵਿਨ-ਜਡੇਜਾ ਦੀ ਜੋੜੀ ਦੇ ਨਾਲ ਜਾਣਗੇ ਜਾਂ ਫਿਰ ਉਹ ਵਰੁਣ ਚੱਕਰਵਰਤੀ ਨੂੰ ਮੌਕਾ ਦੇਣਗੇ?

ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐੱਲ ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਾਹੁਲ ਚਾਹਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ।

Also Read: ਸਰਹੱਦ ਪਾਰ ਜਾਸੂਸੀ ਦਾ ਪਰਦਾਫਾਸ਼, ਪਾਕਿ ISI ਲਈ ਖੁਫੀਆ ਜਾਣਕਾਰੀ ਦੇਣ ਦੇ ਦੋਸ਼ 'ਚ ਇੱਕ ਸਿਪਾਹੀ ਗ੍ਰਿਫਤਾਰ

ਪਾਕਿਸਤਾਨ ਨੇ ਕੀਤਾ 12 ਖਿਡਾਰੀਆਂ ਦਾ ਐਲਾਨ
ਪਾਕਿਸਤਾਨ ਨੇ ਆਪਣੇ 12 ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ, ਟੀਮ ਬਾਰੇ ਜਾਣਕਾਰੀ ਬਾਬਰ ਆਜ਼ਮ ਨੇ ਵੀ ਦਿੱਤੀ ਹੈ। ਸ਼ੋਇਬ ਮਲਿਕ ਦੀ ਇਸ ਟੀਮ ਵਿੱਚ ਵਾਪਸੀ ਹੋਈ ਹੈ, ਇਸ ਲਈ ਪਾਕਿਸਤਾਨ ਦਾ ਪਲੇਇੰਗ-11 ਕੀ ਹੋਵੇਗਾ ਇਹ ਮੈਚ ਦੇ ਸਮੇਂ ਹੀ ਤੈਅ ਕੀਤਾ ਜਾਵੇਗਾ।

ਭਾਰਤ ਖਿਲਾਫ ਹੋਣ ਵਾਲੇ ਮੈਚ ਲਈ ਪਾਕਿਸਤਾਨ ਦੀ ਟੀਮ
ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਸ਼ਾਹੀਨ ਅਫਰੀਦੀ, ਹਸਨ ਅਲੀ, ਹਰੀਸ ਰੌਫ, ਹੈਦਰ ਅਲੀ।

In The Market