LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੌਰਵ ਗਾਂਗੁਲੀ ਤੋਂ ਬਾਅਦ ਬੇਟੀ ਸਣੇ ਪਰਿਵਾਰ ਦੇ 4 ਮੈਂਬਰ ਹੋਏ ਕਰੋਨਾ ਪਾਜ਼ੇਟਿਵ

5j ganguli

ਨਵੀਂ ਦਿੱਲੀ- ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਹਾਲ ਹੀ ਵਿੱਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਹੁਣ ਉਸਦੇ ਪਰਿਵਾਰ ਦੇ ਚਾਰ ਹੋਰ ਮੈਂਬਰ ਵੀ ਇਨਫੈਕਟਿਡ ਹੋ ਗਏ ਹਨ। ਇਨ੍ਹਾਂ ਵਿਚ ਉਨ੍ਹਾਂ ਦੀ ਬੇਟੀ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਗਾਂਗੁਲੀ ਨੂੰ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਕੋਲਕਾਤਾ ਦੇ ਵੁੱਡਲੈਂਡਜ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਰਿਪੋਰਟਾਂ ਮੁਤਾਬਕ ਗਾਂਗੁਲੀ ਹੁਣ ਠੀਕ ਹੋ ਗਏ ਹਨ।

Also Read: ਪਾਲਤੂ ਕੁੱਤੇ ਨੇ 9 ਸਾਲਾ ਬੱਚੀ 'ਤੇ ਕੀਤਾ ਹਮਲਾ, ਵੀਡੀਓ ਵਾਇਰਲ ਹੋਣ 'ਤੇ ਮਾਲਕ ਗ੍ਰਿਫਤਾਰ

ਖਬਰਾਂ ਦੀ ਮੰਨੀਏ ਤਾਂ ਸੌਰਵ ਗਾਂਗੁਲੀ ਹੁਣ ਠੀਕ ਹੋ ਗਏ ਹਨ। ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹਾਲਾਂਕਿ ਹੁਣ ਤੱਕ ਗਾਂਗੁਲੀ ਜਾਂ ਬੀਸੀਸੀਆਈ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਗਾਂਗੁਲੀ ਦੇ ਪਰਿਵਾਰ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਉਨ੍ਹਾਂ ਦੀ ਧੀ ਵਿੱਚ ਕਰੋਨਾ ਦੇ ਹਲਕੇ ਲੱਛਣ ਹਨ। ਇਸ ਕਾਰਨ ਉਹ ਹੋਮ ਆਈਸੋਲੇਸ਼ਨ ਵਿੱਚ ਹਨ।

Also Read: ਹਿੰਦੂ ਵਪਾਰੀ ਦਾ ਪਾਕਿਸਤਾਨ ਦੇ ਸਿੰਧ ’ਚ ਗੋਲੀ ਮਾਰ ਕੇ ਕਤਲ

ਇਕ ਨਿਊਜ਼ ਵੈੱਬਸਾਈਟ ਮੁਤਾਬਕ ਗਾਂਗੁਲੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਡਿਸਚਾਰਜ ਤੋਂ ਬਾਅਦ ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਦੁਪਹਿਰ ਵਿੱਚ ਹੀ ਗਾਂਗੁਲੀ ਨੂੰ ਛੁੱਟੀ ਦੇ ਦਿੱਤੀ ਹੈ। ਹੁਣ ਉਹ ਹੋਮ ਆਈਸੋਲੇਸ਼ਨ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਗੇ।''

Also Read: ਕਾਂਗਰਸ ਹਾਈਕਮਾਨ ਦਾ ਵੱਡਾ ਫੈਸਲਾ, ਸਾਰੇ ਸੂਬਿਆਂ 'ਚ ਵੱਡੇ ਪ੍ਰੋਗਰਾਮਾਂ ਤੇ ਚੋਣ ਰੈਲੀਆਂ 'ਤੇ ਲਾਈ ਰੋਕ

ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ, ਬੀਸੀਸੀਆਈ ਨੇ ਹਾਲ ਹੀ ਵਿੱਚ ਤਿੰਨ ਵੱਡੇ ਕ੍ਰਿਕਟ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਹਨ। ਇਸ ਵਿੱਚ ਰਣਜੀ ਟਰਾਫੀ ਵੀ ਸ਼ਾਮਲ ਹੈ। ਇਹ ਟੂਰਨਾਮੈਂਟ 13 ਜਨਵਰੀ ਤੋਂ ਸ਼ੁਰੂ ਹੋਣਾ ਸੀ। ਪਰ ਫਿਲਹਾਲ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਰਣਜੀ ਦੇ ਨਾਲ, ਸੀਕੇ ਨਾਇਡੂ ਟਰਾਫੀ ਅਤੇ ਮਹਿਲਾ ਟੀ-20 ਲੀਗ ਨੂੰ ਵੀ ਅੱਗੇ ਲਿਜਾਇਆ ਗਿਆ ਹੈ।

In The Market