Asian Para Games 2023: ਏਸ਼ੀਅਨ ਪੈਰਾ ਖੇਡਾਂ ਵਿੱਚ ਤਗਮਿਆਂ ਦੀ ਬਰਸਾਤ ਹੋ ਰਹੀ ਹੈ। ਭਾਰਤੀ ਟੀਮ ਲਈ ਮੈਡਲਾਂ ਦੀ ਬਾਰਿਸ਼ ਹੋ ਰਹੀ ਹੈ। ਪੈਰਾ-ਐਥਲੀਟ ਅੰਕੁਰ ਧਾਮਾ ਨੇ ਪੁਰਸ਼ਾਂ ਦੇ 1500 ਮੀਟਰ ਟੀ-11 ਈਵੈਂਟ ਵਿੱਚ ਭਾਰਤ ਨੂੰ ਆਪਣਾ 12ਵਾਂ ਸੋਨ ਤਮਗਾ ਦਿਵਾਇਆ। ਭਾਰਤ ਇਸ ਸਮੇਂ 12 ਸੋਨ, 16 ਚਾਂਦੀ ਅਤੇ 20 ਕਾਂਸੀ ਸਮੇਤ 48 ਤਗਮਿਆਂ ਨਾਲ ਛੇਵੇਂ ਸਥਾਨ 'ਤੇ ਹੈ। ਧਾਮਾ ਨੇ ਪੁਰਸ਼ਾਂ ਦੀ 5000 ਮੀਟਰ ਟੀ-11 ਫਾਈਨਲ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ।
ਅੰਕੁਰ ਨੇ 16:37.29 ਮਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਚਾਂਦੀ ਦਾ ਤਗਮਾ ਕਿਰਗਿਸਤਾਨ ਦੇ ਅਬਦੁਵਾਲੀ ਨੇ 17:18.74 ਮਿੰਟ ਦੇ ਸਮੇਂ ਨਾਲ ਜਿੱਤਿਆ। ਮੌਜੂਦਾ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਬੁੱਧਵਾਰ ਨੂੰ ਇੱਥੇ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਐਫ64 ਜੈਵਲਿਨ ਥਰੋਅ ਮੁਕਾਬਲੇ ਵਿੱਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਗ਼ਮਾ ਜਿੱਤਿਆ।
25 ਸਾਲਾ ਸੁਮਿਤ ਨੇ 73.29 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ। ਉਸਨੇ 70.83 ਮੀਟਰ ਦੇ ਆਪਣੇ ਵਿਸ਼ਵ ਰਿਕਾਰਡ ਵਿੱਚ ਸੁਧਾਰ ਕੀਤਾ ਜੋ ਉਸਨੇ ਇਸ ਸਾਲ ਪੈਰਿਸ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਸਮੇਂ ਬਣਾਇਆ ਸੀ। ਇਸੇ ਈਵੈਂਟ ਵਿੱਚ ਇੱਕ ਹੋਰ ਭਾਰਤੀ ਪੁਸ਼ਪੇਂਦਰ ਸਿੰਘ ਨੇ 60.06 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Chandigarh News: अज्ञात युवक का शव बरामद; नहीं हो पाई पहचान, जांच में जुटी चंडीगढ़ पुलिस
Miss Universe 2024 : 21 वर्षीय Victoria Kjaer ने अपने नाम किया मिस यूनिवर्स का खिताब
Punjab Accident News: कोहरे के कारण कपूरथला में मिनीबस की टक्कर में 3 की मौत, 2 घायल