LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ ਟੀਮ ਤੋਂ ਦੁਖੀ ਸਮਰਥਕ, ਪਤਨੀ ਨਾਲ ਘੁੰਮਦੇ ਉਤੇ ਕੱਸੇ ਤੰਜ ਤਾਂ ਮਾਰਨ ਲਈ ਦੌੜਿਆ ਹੈਰਿਸ ਰਾਊਫ, ਵੇਖੋ ਵਾਇਰਲ ਵੀਡੀਓ

harrif rauf

Video Viral : ਪਾਕਿਸਤਾਨ ਕ੍ਰਿਕਟ ਟੀਮ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ 'ਚੋਂ ਇੱਕ ਹੈਰਿਸ ਰਾਊਫ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਇਕ ਨੌਜਵਾਨ ਉਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ। ਗੁੱਸਾ ਇੰਨਾ ਕਿ ਉਹ ਉਕਤ ਨੌਜਵਾਨ ਉਤੇ ਹਮਲਾ ਤਕ ਕਰਨ ਲਈ ਭੱਜਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰਾ ਮਾਮਲਾ ਕੀ ਹੈ। ਹਾਲ ਹੀ 'ਚ ਟੀ-20 ਵਿਸ਼ਵ ਕੱਪ ਵਿਚੋਂ ਪਾਕਿਸਤਾਨ ਬਾਹਰ ਹੋ ਗਿਆ ਹੈ। ਉਹ ਸੂਪਰ 8 ਵਿਚ ਵੀ ਨਹੀਂ ਪਹੁੰਚ ਸਕਿਆ ਹੈ। ਟੂਰਨਾਮੈਂਟ 'ਚ ਹੈਰਿਸ ਰਾਊਫ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਫਿਲਹਾਲ ਸਾਰੇ ਖਿਡਾਰੀ ਹੁਣ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। 
ਇਸ ਵਿਚਾਲੇ ਹੈਰਿਸ ਰਾਊਫ ਵੀ ਆਪਣੀ ਪਤਨੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਸੀ ਪਰ ਇਸ ਦੌਰਾਨ ਇਕ ਘਟਨਾ ਵਾਪਰੀ। ਹੈਰਿਸ ਰਾਊਫ ਆਪਣੀ ਪਤਨੀ ਨਾਲ ਘੁੰਮ ਰਹੇ ਸਨ। ਉਸ ਸਮੇਂ ਇਕ ਸਮਰਥਕ ਨੇ ਉਨ੍ਹਾਂ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਉਹ ਖੁਦ ਉੱਪਰ ਕੰਟਰੋਲ ਨਹੀਂ ਰੱਖ ਸਕੇ। ਪ੍ਰਸ਼ੰਸਕਾਂ ਦੀ ਗੱਲ ਸੁਣ ਕੇ ਉਹ ਆਪਣੀ ਪਤਨੀ ਦਾ ਹੱਥ ਛੱਡ ਕੇ ਲੜਨ ਲਈ ਅੱਗੇ ਵੱਧ ਗਏ। ਉੱਥੇ ਮੌਜੂਦ ਹੋਰ ਲੋਕਾਂ ਨੇ ਆ ਕੇ ਦੋਵਾਂ ਵਿਚਾਲੇ ਹੋਣ ਵਾਲੀ ਲੜਾਈ ਵਿੱਚ ਬਚਾਅ ਕੀਤਾ।

ਟੀਮ ਦੇ ਪ੍ਰਦਰਸ਼ਨ ਤੋਂ ਸਮਰਥਕਾਂ ਵਿਚ ਗੁੱਸਾ
ਪਾਕਿਸਤਾਨੀ ਸਮਰਥਕ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ। ਹਾਲ ਹੀ ਵਿੱਚ, ਟੀਮ ਨੂੰ ਕਈ ਦੂਜੇ ਦਰਜੇ ਦੀਆਂ ਟੀਮਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਾਰਨ ਸਾਰੇ ਸਮਰਥਕ ਨਿਰਾਸ਼ ਹਨ। ਇਸ ਟੀ-20 ਵਿਸ਼ਵ ਕੱਪ ਵਿੱਚ ਵੀ ਪਾਕਿਸਤਾਨੀ ਟੀਮ ਨੂੰ ਅਮਰੀਕੀ ਟੀਮ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਇਹ ਸਮਰਥਕ ਹੁਣ ਆਪਣੇ ਖਿਡਾਰੀਆਂ ਨੂੰ ਤਿੱਖੇ ਸਵਾਲ ਪੁੱਛ ਰਹੇ ਹਨ। ਉਹ ਪੁੱਛ ਰਹੇ ਹਨ ਕਿ ਸਾਨੂੰ ਕਦੋਂ ਤੱਕ ਵੱਡੇ ਮੰਚਾਂ 'ਤੇ ਜ਼ਲੀਲ ਹੋਣਾ ਪਵੇਗਾ।

ਕ੍ਰਿਕਟਰ ਨੇ ਭਾਰਤੀ ਨੂੰ ਜ਼ਿੰਮੇਵਾਰ ਠਹਿਰਾਇਆ
ਹੈਰਿਸ ਰਾਊਫ ਨੇ ਕਿਹਾ ਕਿ ਉਸ ਖਿਲਾਫ ਟਿੱਪਣੀ ਕਰਨ ਵਾਲਾ ਵਿਅਕਤੀ ਭਾਰਤੀ ਹੈ ਪਰ ਉਸ ਨੇ ਖੁਦ ਮੰਨਿਆ ਕਿ ਉਹ ਪਾਕਿਸਤਾਨੀ ਹੈ। ਕਿਉਂਕਿ ਕ੍ਰਿਕਟ ਅਤੇ ਸਿਆਸਤ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤੇ ਚੰਗੇ ਨਹੀਂ ਹਨ। ਅਜਿਹੇ 'ਚ ਪਾਕਿਸਤਾਨੀ ਲੋਕ ਅਕਸਰ ਆਪਣੇ 'ਤੇ ਹੋਏ ਹਰ ਹਮਲੇ ਲਈ ਭਾਰਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

In The Market