ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੰਤਿਮ ਦਿਨੀਂ ਸਦਨ ‘ਚ ਭਾਰੀ ਹੰਗਾਮਾ ਹੋਇਆ। ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਅਕਾਲੀ ਵਿਧਾਇਕ ਪਵਨ ਟੀਨੂੰ ਵਿਚਾਲੇ ਬਗਾਵਤੀ ਸੁਰ ਵਿਗੜਦੇ ਆਏ ਅਤੇ ਦੋਵਾਂ ਨੇਤਾਵਾਂ ਵਿਚਾਲੇ ਆਪੱਤੀਜਨਕ ਭਾਸ਼ਾ ਵੀ ਵਰਤੀ ਗਈ। ਇਸ ਦੌਰਾਨ ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਅਤੇ ਪਵਨ ਟੀਨੂੰ ਵੀ ਭੜਕੇ ਨਜ਼ਰ ਆਏ। ਇਸ ਦੌਰਾਨ ਕਾਂਗਰਸੀ ਵਿਧਾਇਕ ਮਨਪ੍ਰੀਤ ਬਾਦਲ ਦੇ ਸਮਰਥਨ ‘ਚ ਖੜੇ ਨਜ਼ਰ ਆਏ। ਵਿਗੜੇ ਮਹੌਲ ਨੂੰ ਦੇਖਦਿਆਂ ਸਪੀਕਰ ਰਾਣਾ ਕੇਪੀ ਨੇ ਸਦਨ ਦੀ ਬੈਠਕ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ।
ਮਨਪ੍ਰੀਤ ਬਾਦਲ ਨੇ ਗਲਤ ਭਾਸ਼ਾ ਦਾ ਕੀਤਾ ਇਸਤੇਮਾਲ
ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਸਦਨ ਤੋਂ ਬਾਹਰ ਕਿਹਾ ਕਿ, ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੇਰੇ ਪ੍ਰਤੀ ਅਪਮਾਨਜਨਕ ਭਾਸ਼ਾ ਇਸਤੇਮਾਲ ਕੀਤੀ ਹੈ। ਇਸ ਲਈ ਇਸ ਮਾਮਲੇ ‘ਚ ਇਕ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਹਵ ਵੀ ਕਿਹਾ ਕਿ, ਜੇ ਮੈਂ ਦੋਸ਼ੀ ਪਾਇਆ ਗਿਆ ਤਾਂ ਮੈਂ ਸਜਾ ਭੁਗਤਣ ਲਈ ਤਿਆਰ ਹਾਂ।
ਵਿਧਾਨਸਭਾ ਲਾਈਵ – ਬਿਕਰਮ ਮਜੀਠੀਆ ਦੇ ਸੰਮੇ ਦੀ ਮੰਗ ‘ਤੇ ਸ਼ੁਰੂ ਹੋਇਆ ਹੰਗਾਮਾ
ਬੁੱਧਵਾਰ ਨੂੰ ਸਦਨ ਸ਼ੁਰੂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੱਤਾ ਦੇ ਸਮਝੌਤੇ ਰੱਦ ਕਰਨ ਲਈ ਪਹਿਲਾਂ ਜਵਾਬ ਮੰਗੇ, ਜਦੋਂ ‘ਆਪ’ ਵਿਧਾਇਕ ਅਮਨ ਅਰੋੜਾ ਬੋਲ ਰਹੇ ਸਨ, ਇਸ ਸਮੇਂ ਦੌਰਾਨ, ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਖੜੇ ਹੋ ਗਏ ਅਤੇ ਮੰਗ ਕੀਤੀ ਕਿ, ਸਪੀਕਰ ਨੂੰ ਉਨ੍ਹਾਂ ਨਾਲ ਗੱਲ ਕਰਨ ਲਈ ਸਮਾਂ ਦਿੱਤਾ ਜਾਵੇ। ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
– ਅਮਨ ਅਰੋੜਾ ਦੀ ਗੱਲਬਾਤ ਦੌਰਾਨ ਬਿਕਰਮ ਮਜੀਠੀਆ ਨੇ ਸਪੀਕਰ ਤੋਂ ਸਮੇਂ ਦੀ ਮੰਗ ਕੀਤੀ। ਇਸ ਦੌਰਾਨ ਅਕਾਲੀ ਵਿਧਾਇਕ ਪਵਨ ਟੀਨੂੰ ਵੈਲ ਪਹੁੰਚੇ ਅਤੇ ਮਜੀਠੀਆ ਨੂੰ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ।
– ਇਸ ਤੋਂ ਨਾਰਾਜ ਸਪੀਕਰ ਕੇਪੀ ਰਾਣਾ ਨੇ ਟੀਨੂੰ ਨੂੰ ਤਿਖੇ ਸੁਰ ‘ਚ ਕਿਹਾ ਕਿ, ਤੁਹਾਨੂੰ ਕਿਸੇ ਦੀ ਸਿਫਾਰਸ਼ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਆਪਣੀ ਸੀਟ ‘ਤੇ ਜਾਓ। ਗੁੱਸੇ ‘ਚ ਆਏ ਪਵਨ ਟਿੰਨੂ ਨੇ ਇਸ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
– ਕੁਝ ਹੋਰ ਵਿਧਾਇਕ ਵੀ ਟਿੰਨੂ ਦੇ ਸਮਰਥਨ ‘ਚ ਸ਼ਾਮਲ ਹੋ ਗਏ। ਉਸੇ ਸਮੇਂ, ਆਪ ਵਿਧਾਇਕ ਵੀ ਬਿਜਲੀ ਦੇ ਮਾਮਲੇ ਵਿੱਚ ਵਾਕਆਉਟ ਕਰ ਗਏ।
– ਇਸ ਦੌਰਾਨ ਟਿੰਨੂ, ਮਨਪ੍ਰੀਤ ਬਾਦਲ ਦੀ ਸੀਟ ਕੋਲ ਜਾ ਕੇ ਕਹਿਣ ਲੱਗੇ ਕਿ, ਸਰਕਾਰ ਨੇ ਦਲਿਤਾਂ ਲਈ ਸਕੀਮਾਂ ਬੰਦ ਕਰ ਦਿੱਤੀਆਂ ਹਨ….ਹੁਣ ਸਰਕਾਰ ਮਨਮਾਨੀ ਕਰ ਰਹੀ ਹੈ…ਜੋ ਕਿ ਗਲਤ ਹੈ।
– ਇਸ ‘ਤੇ ਮਨਪ੍ਰੀਤ ਬਾਦਲ ਤੇ ਪਵਨ ਟਿੰਨੂ ਵਿਚਾਲੇ ਤੁ-ਤੁ ਮੈਂ-ਮੈਂ ਦੀ ਸ਼ੁਰੂਆਤ ਹੋ ਗਈ।ਗੱਲ ਅਪਮਾਨਜਨਕ ਭਾਸ਼ਾ ਤੱਕ ਪਹੁੰਚ ਗਈ। ਇਸ ਸਮੇਂ ਦੌਰਾਨ ਕੁਲਬੀਰ ਸਿੰਘ ਜੀਰਾ ਅਤੇ ਪਵਨ ਟੀਨੂੰ ਦਾ ਵੀ ਆਪਸੀ ਝਗੜਾ ਛਿੱੜ ਗਿਆ। ਹਾਲਾਂਕਿ, ਦੂਜੇ ਵਿਧਾਇਕਾਂ ਨੇ ਇਸ ਝਗੜੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

