ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਵਾਂਸ਼ਹਿਰ ਦੇ ਪਿੰਡ ਖਾਨਖਾਨਾ ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪੁੱਤ ਨੇ ਆਪਣੀ ਮਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਆਪਣੀ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਹਾ ਸੀ ਪਰ ਮਾਂ ਨੇ ਉਸਨੂੰ ਪੈਸੇ ਨਾ ਦਿੱਤੇ ਜਿਸ ਕਾਰਨ ਉਸਨੇ ਆਪਣੀ ਮਾਂ ਦਾ ਬੇਹਰਿਮੀ ਦੇ ਨਾਲ ਕਤਲ ਕਰ ਦਿੱਤਾ। ਜਿਸ ਕਾਰਨ ਉਸਨੇ ਆਪਣੀ ਮਾਂ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਜਿਸ ਕਾਰਨ ਮੌਕੇ ਤੇ ਹੀ ਨੌਜਵਾਨ ਦੇੀ ਮਾਂ ਦੀ ਦਰਦਨਾਕ ਮੌਤ ਹੋ ਗਈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਘਰ ਵੀ ਕਾਫੀ ਘੱਟ ਰਹਿੰਦਾ ਸੀ। ਤੇ ਆਪਣੀ ਮਾਂ ਨੂੰ ਨਸ਼ੇ ਦੇ ਕਾਰਨ ਕਾਫੀ ਪਰੇਸ਼ਾਨ ਕਰਦਾ ਸੀ। ਨੌਜਵਾਨ ਕਾਫੀ ਸਮੇਂ ਤੋ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਸਨੇ ਨਸ਼ੇ ਦੀ ਪੁਰਤੀ ਦੇ ਲਈ ਇਸ ਤਰ੍ਹਾਂ ਦੀ ਘਿਣੋਨੀ ਵਾਰਦਾਤ ਨੂੰ ਅੰਜਾਮ ਦਿੱਤਾ।

