ਪੰਜਾਬੀ ਗਾਇਕ ਤੇ ਮਸ਼ਹੂਰ ਸਟਾਰ ਕਰਨ ਔਜਲਾ ਹਾਲ ਹੀ ਵਿਚ ਇਕ ਟਿਕ ਟਾਕ ਯੂਜ਼ਰ ਉਤੇ ਭੜਕ ਗਏ। ਉਨ੍ਹਾਂ ਨੇ ਉਸ ਯੂਜ਼ਰ ਨੂੰ ਜੰਮ ਕੇ ਖਰੀਆਂ ਖਰੀਆਂ ਸੁਣਾ ਦਿੱਤੀਆਂ। ਜਾਣਕਾਰੀ ਅਨੁਸਾਰ ਉਕਤ ਟਿਕ ਟਾਕ ਯੂਜ਼ਰ ਨੇ ਕਰਨ ਔਜਲਾ ਬਾਰੇ ਇਕ ਮਾੜਾ ਕੁਮੈਂਟ ਕੀਤਾ ਸੀ। ਜਿਸ ਤੋਂ ਬਾਅਦ ਕਰਨ ਔਜਲਾ ਨੇ ਉਕਤ ਯੂਜ਼ਰ ਨੂੰ ਇਕ ਤੋਂ ਬਾਅਦ ਇਕ ਚਾਰ ਕੁਮੈਂਟ ਕਰ ਕੇ ਚੰਗੀ ਕਲਾਸ ਲਗਾਈ।
ਦਰਅਸਲ, ਸੋਸ਼ਲ ਮੀਡੀਆ ਉਤੇ ਇਹ ਵੀਡੀਓ ਵਾਇਰਲ ਹੋਣ ਲੱਗੀ, ਜਿਸ ਵਿਚ ਉਕਤ ਯੂਜ਼ਰ ਨੇ ਕਰਨ ਔਜਲਾ ਦੀ ਇਕ ਫੋਟੋ ਵੇਖ ਉਨ੍ਹਾਂ ਨੂੰ ‘Fukra’ ਆਖ ਦਿੱਤਾ। ਇਸ ਵੇਖ ਕੇ ਗਾਇਕ ਕਰਨ ਔਜਲਾ ਭੜਕ ਗਏ ਤੇ ਜਵਾਬ ਦਿੱਤੇ ਬਗੈਰ ਰਹਿ ਨਾ ਸਕੇ।
ਕਰਨ ਔਜਲਾ ਨੇ ਪਹਿਲੇ ਕੁਮੈਂਟ ਵਿਚ ਲਿਖਿਆ, ‘ ਓਹ ਜਾ ਭਰਾਵਾ. ਕਿਉਂ ਨਾ ਦਿਖਾਈਏ ? …. ਛੋਟੇ ਛੋਟੇ ਹੁੰਦੇ ਸੀ ਜਦੋਂ ਸਾਡੇ ਸੁਪਨੇ ਸੀ। ਤੇ ਅੱਜ ਵਾਹਿਗੁਰੂ ਨੇ ਪੂਰੇ ਕਰਤੇ। ਤੇਰੇ ਕਾਹਦੀ ਮੱਖ ਲੜਦੀ ਆ। ਆਹ ਸੀਟ ਤੇ ਬੈਠ ਕੇ ਕਿਸੇ ਨੂੰ ਫੂਕਰਾ ਕਹਿਣਾ ਬਹੁਤ ਸੌਖਾ।
ਦੂਜੇ ਕੁਮੈਂਟ ਵਿਚ ਗਾਇਕ ਨੇ ਲਿਖਿਆ, ‘ਤੂੰ ….ਲੈਣਾ ਕੀ ਆ? ਮੇਰੀ ਜ਼ਿੰਦਗੀ ਮੈਂ ਕਮਾਇਆ। ਮੈਂ ਉਡਾਉਨਾ। ਇਥੇ ਤਕ ਆਉਣ ਨੂੰ ਟਾਈਮ ਪਤਾ ਕਿੰਨਾ ਲੱਗਾ? ….. ਕਦੇ ਬੇਬੇ ਬਾਪੂ ਤੋਂ ਬਿਨਾਂ ਇਕ ਰਾਤ ਕਰ ਕੇ ਦੇਖੀ ਤੇਨੂੰ ਨੀਂਦ ਨੀ ਆਉਣੀ।
ਤੀਜੇ ਕੁਮੈਂਟ ਵਿਚ ਕਰਨ ਔਜਲਾ ਨੇ ਲਿਖਿਆ , ‘ਸਾਲਾ, ਜੀਹਦਾ ਦਿਲ ਕਰਦਾ ਆ ਕੇ ਕੁਝ ਵੀ ਲਿਖ ਦਿੰਦਾ, ਥੋਡੇ ਵਰਗਿਆਂ ਕਰ ਕੇ ਆਪਣੇ ਬੰਦੇ ਆਪਣਿਆਂ ਨਾਲ ਲੱਗੀ ਜਾਂਦੇ ਆ। ਸਵਾਦ ਲਓ, ਖਾਰ ਨਾ ਖਾਓ।
ਚੌਥੇ ਵਿਚ ਤਾਂ ਸਿਰਾ ਕਰਵਾਉਂਦਿਆਂ ਗਾਇਕ ਨੇ ਲਿਖਿਆ , ‘ਨਾਲੇ ਆਪਦੇ ਚਾਚੇ ਨੂੰ ਫਾਲੋ ਕਰਦਾਂ, ਨਾਲੇ ਫੂਕਰਾ ਦੱਸੀ ਜਾਨਾ।
Karan Aujla ਨੂੰ ਟਿਕ ਟਾਕ ਯੂਜ਼ਰ ਨੇ ਕਿਹਾ ‘ਫੂਕਰਾ’, ਭੜਕੇ ਗਾਇਕ ਨੇ ਕਰ’ਤੀ ਝਾੜ-ਝੰਬ,
ਪੰਜਾਬੀ ਗਾਇਕ ਤੇ ਮਸ਼ਹੂਰ ਸਟਾਰ ਕਰਨ ਔਜਲਾ ਹਾਲ ਹੀ ਵਿਚ ਇਕ ਟਿਕ ਟਾਕ ਯੂਜ਼ਰ ਉਤੇ ਭੜਕ ਗਏ। ਉਨ੍ਹਾਂ ਨੇ ਉਸ ਯੂਜ਼ਰ ਨੂੰ ਜੰਮ ਕੇ ਖਰੀਆਂ…
