ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼ਿਮਲਾ ਦੀ ਉੱਚੀਆਂ ਪਹਾੜੀਆਂ ਚਾਂਸ਼ਲ ਸਮੇਤ ਕੁਫਰੀ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ | ਕਸ਼ਮੀਰ ਅਤੇ ਉਤਰਾਖੰਡ ਦੇ ਕੁਝ ਇਲਾਕਿਆਂ ‘ਚ ਵੀ ਬਰਫ ਪਈ ਹੈ | ਮਨਾਲੀ ‘ਚ ਯਾਤਰੀਆਂ ਦੀ ਗਿਣਤੀ ਵਧ ਗਈ ਹੈ।
ਤਾਪਮਾਨ ‘ਚ ਗਿਰਾਵਟ
ਸ਼ਿਮਲਾ ਦਾ ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ | ਇਹ ਨਾਰਮਲ ਤੋਂ 4 ਡਿਗਰੀ ਘੱਟ ਰਿਕਾਰਡ ਕੀਤਾ ਗਿਆ ਹੈ…ਬਰਫ ਪੈਣ ਨਾਲ ਲਾਹੌਲ ਸਪੀਤਿ ਜ਼ਿਲਾ ਦਾ ਸੰਪਰਕ ਬਾਕੀ ਦੁਨੀਆ ਨਾਲੋਂ ਘੱਟ ਹੈ।
ਅਗਲੇ 72 ਘੰਟਿਆਂ ਤਕ ਜਾਰੀ ਬਰਫਬਾਰੀ
ਮੌਸਮ ਵਿਭਾਗ ਮੁਤਾਬਕ 18 ਨਵੰਬਰ ਤਕ ਰਾਜ ‘ਚ ਦਿਨ ਦੇ ਪਾਰੇ ‘ਚ 3 ਡਿਗਰੀ ਸੈਲਸੀਅਮਸ ਤਕ ਦੀ ਗਿਰਾਵਟ ਦਰਜ ਹੋ ਸਕਦੀ ਹੈ। ਪਹਾੜਾਂ ‘ਚ ਬਰਫਬਾਰੀ ਅਗਲੇ 72 ਘੰਟਿਆਂ ਤਕ ਜਾਰੀ ਰਹੇਗੀ |



