ਮਿਡ ਡੇ ਮੀਲ ‘ਚ ਮਿਲਿਆ ਸੱਪ, 100 ਤੋਂ ਵੱਧ ਬੱਚਿਆਂ ਨੇ ਖਾ ਲਿਆ ਸੀ ਖਾਣਾ, ਬੱਚਿਆਂ ਨੂੰ ਇਲਾਜ ਲਈ ਕਰਵਾਇਆ ਗਿਆ ਹਸਪਤਾਲ ਦਾਖ਼ਲ

ਬਿਹਾਰ:  ਬਿਹਾਰ ਦੇ ਅਰਰੀਆ ਜ਼ਿਲੇ ‘ਚ ਬੱਚਿਆਂ ਦੇ ਮਿਡ-ਡੇ-ਮੀਲ ‘ਚ ਸੱਪ ਮਿਲਣ ਤੋਂ ਬਾਅਦ ਦੌੜ-ਭੱਜ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ…

ਬਿਹਾਰ:  ਬਿਹਾਰ ਦੇ ਅਰਰੀਆ ਜ਼ਿਲੇ ‘ਚ ਬੱਚਿਆਂ ਦੇ ਮਿਡ-ਡੇ-ਮੀਲ ‘ਚ ਸੱਪ ਮਿਲਣ ਤੋਂ ਬਾਅਦ ਦੌੜ-ਭੱਜ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਬੱਚਿਆਂ ਨੇ ਖਾਣਾ ਖਾ ਲਿਆ ਸੀ। ਮਾਮਲਾ ਜੋਗਬਾਨੀ ਨਗਰ ਕੌਂਸਲ ਦੇ ਅਮੂਨਾ ਸੈਕੰਡਰੀ ਸਕੂਲ ਦਾ ਹੈ।

ਮਿਡ-ਡੇ-ਮੀਲ ‘ਚ ਸੱਪ ਦੇ ਨਿਕਲਦੇ ਹੀ ਸਕੂਲ ‘ਚ ਹੰਗਾਮਾ ਹੋ ਗਿਆ। ਸੈਂਕੜੇ ਬੱਚਿਆਂ ਦੇ ਰਿਸ਼ਤੇਦਾਰ ਸਕੂਲ ਪੁੱਜੇ। ਜਲਦਬਾਜ਼ੀ ‘ਚ ਸਾਰੇ ਬੱਚਿਆਂ ਨੂੰ ਇਲਾਜ ਲਈ ਸਬ-ਡਿਵੀਜ਼ਨਲ ਹਸਪਤਾਲ ਫੋਰਬਿਸ਼ਗੰਜ ‘ਚ ਭਰਤੀ ਕਰਵਾਇਆ ਗਿਆ ਹੈ।

 

Leave a Reply

Your email address will not be published. Required fields are marked *