ਆਈਟੀਆਈ ਇੰਸਟ੍ਰਕਟਰ ਪੇਪਰ ਲੀਕ ਮਾਮਲੇ ਵਿੱਚ ਐਸਆਈਟੀ ਗਠਿਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਚਐਸਐਸਸੀ) ਪੁਲਿਸ ਵਿਭਾਗ ਨੇ ਆਈਟੀਆਈ ਇੰਸਟ੍ਰਕਟਰ ਭਰਤੀ ਪੇਪਰ ਲੀਕ ਮਾਮਲੇ ਵਿੱਚ ਪੂਰੀ ਤਰ੍ਹਾਂ ਜਾਂਚ ਕਰਨ ਲਈ ਏਐਸਪੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਚਐਸਐਸਸੀ) ਪੁਲਿਸ ਵਿਭਾਗ ਨੇ ਆਈਟੀਆਈ ਇੰਸਟ੍ਰਕਟਰ ਭਰਤੀ ਪੇਪਰ ਲੀਕ ਮਾਮਲੇ ਵਿੱਚ ਪੂਰੀ ਤਰ੍ਹਾਂ ਜਾਂਚ ਕਰਨ ਲਈ ਏਐਸਪੀ ਨੇਹਾ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਦਾ ਗਠਨ ਕੀਤਾ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਮੁਲਜ਼ਮ ਮੈਨੇਜਰ ਨਿਤੀਸ਼ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੰਜ ਦਿਨਾਂ ਦਾ ਰਿਮਾਂਡ ਮੰਗਿਆ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋ ਰੋਜਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

ਇਸ ਦੇ ਨਾਲ ਹੀ ਯੂਟੀ ਪੁਲਿਸ ਦੇ ਕਾਂਸਟੇਬਲ ਅਜੇ ਨੂੰ ਮਾਮਲੇ ਵਿੱਚ ਸ਼ਮੂਲੀਅਤ ਦੇ ਸ਼ੱਕ ਦੇ ਅਧਾਰ ਤੇ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ, ਜਦਕਿ ਪਲਾਟ ਮਾਲਕ ਕਾਂਗਰਸ ਦੇ ਕੌਂਸਲਰ ਦਵੇਂਦਰ ਸਿੰਘ ਬਬਲਾ ਨਾਲ ਸੈਕਟਰ 31 ਥਾਣੇ ਵਿੱਚ ਪੁੱਛਗਿੱਛ ਕੀਤੀ ਗਈ। ਪੁਲਿਸ ਹੁਣ ਮੁੱਖ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਦੋਸ਼ੀ ਨਿਤੀਸ਼ ਨੇ ਰਿਮਾਂਡ ਦੌਰਾਨ ਖੁਲਾਸਾ ਕੀਤਾ ਹੈ ਕਿ,  ਉਸ ਨੂੰ ਟੈਕ ਕੰਪਿਉਟਰ ਲੈਬ ਦੇ ਮਾਲਕ ਰਾਕੇਸ਼ ਨੇ ਨੌਕਰੀ ਦਿੱਤੀ ਸੀ ਕਿ, ਉਹ ਉਮੀਦਵਾਰਾਂ ਨੂੰ ਆਨਲਾਈਨ ਟੈਸਟ ਦੇਣ ਲਈ ਕਹਿਣ। 4 ਦਸੰਬਰ ਨੂੰ ਰਾਕੇਸ਼ ਨੂੰ ਬੁਲਾਇਆ ਅਤੇ ਕਿਹਾ ਕਿ ਉਸਨੇ ਉਮੀਦਵਾਰਾਂ ਦੀ ਸੂਚੀ ਭੇਜੀ ਹੈ, ਉਸਨੇ ਮੈਪਲ ਟੈਕ ਕੰਪਿਉਟਰ ਲੈਬ ਵਿੱਚ ਪ੍ਰੀਖਿਆ ਦੇਣੀ ਹੈ, ਜੋ ਕਿ ਚੰਡੀਗੜ੍ਹ ਪ੍ਰੀਖਿਆ ਕੇਂਦਰ ਨਾਲ ਸਬੰਧਤ ਹੈ।

ਇਸ ‘ਤੇ ਉਨ੍ਹਾਂ ਕੰਪਿਉਟਰ ਲੈਬ ‘ਚ ਉਸ ਸਮੇਤ ਕਈ ਪ੍ਰੀਖਿਆਵਾਂ ਦੇਣ ਵਾਲੇ ਉਮੀਦਵਾਰਾਂ ਨੂੰ ਅੰਦਰ ਬੁਲਾਇਆ। ਇਸ ਤੋਂ ਬਾਅਦ ਰਾਕੇਸ਼ ਕੁਮਾਰ ਨੇ ਰਾਤੀ ਦੁਬਾਰਾ ਫੋਨ ਕੀਤਾ ਕਿ, ਸਵੇਰੇ ਇਮਤਿਹਾਨ ਪ੍ਰਸ਼ਨ ਪੱਤਰ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਦਾ, ਜਦੋਂ ਕਿ ਪ੍ਰਸ਼ਨ ਪੱਤਰ ਸ਼ਾਮ ਦੀ ਸ਼ਿਫਟ ਲਈ ਖਰੀਦਿਆ ਗਿਆ ਹੈ ਅਤੇ ਉਕਤ ਪ੍ਰਸ਼ਨ ਪੱਤਰ ਲਿਆ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਕੰਪਊਟਰ ਲੈਬ ‘ਚ ਛਾਪਾ ਮਾਰੀਆ। ਇਸ ਤੋਂ ਅਮਿਤ ਨੇ ਫੋਨ ਕਰਕੇ ਜਾਣਕਾਰੀ ਇੱਕਠੀ ਕੀਤੀ। ਪ੍ਰਸ਼ਨ ਪੱਤਰਾਂ ਦਾ ਪ੍ਰਬੰਧ ਕਰਨ ਲਈ ਇਨ੍ਹਾਂ ਉਮੀਦਵਾਰਾਂ ਤੋਂ 10 ਤੋਂ 15 ਲੱਖ ਰੁਪਏ ਠਗੇ ਜਾ ਰਹੇ ਹਨ।

ਪ੍ਰੀਖਿਅਕਾਂ ਨੇ ਇਹ ਦਿੱਤਾ ਬਿਆਨ

164 ਪ੍ਰੀਖਿਆਰਥੀਆਂ ਦੇ ਹੇਠ ਬਿਆਨ ਦਰਜ ਕੀਤੇ ਗਏ ਸਨ। ਬਿਆਨ ਵਿੱਚ, 4 ਦਸੰਬਰ ਨੂੰ, ਨਿਤੀਸ਼ ਨੇ ਫੋਨ ਉੱਤੇ ਸਾਰੇ ਉਮੀਦਵਾਰਾਂ ਨੂੰ ਮੈਪਲ ਟੈਕ ਕੰਪਿਉਟਰ ਲੈਬ ਵਿੱਚ ਪਹੁੰਚਣ ਲਈ ਕਿਹਾ। ਉਕਤ ਲੈਬ ‘ਤੇ ਪਹੁੰਚਣ ‘ਤੇ ਮੋਬਾਈਲ ਲੈ ਗਏ ਅਤੇ ਕਿਹਾ ਗਿਆ ਕਿ, ਪ੍ਰਸ਼ਨ ਪੱਤਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਹੁਤਾ ਸਮਾਂ ਬਿਤੱਣ ਤੋਂ ਬਾਅਦ ਉਨ੍ਹਾਂ ਕਿਹਾ ਕਿ, ਕਿਸੇ ਕਾਰਨ ਵਜੋਂ ਪੇਪਰ ਵਿੱਚ ਸਮੈਂ ਲੱਗ ਰਿਹਾ ਹੈ ਅਤੇ ਰਾਤੀ ਉਨ੍ਹਾਂ ਨੂੰ ਉੱਥੇ ਹੀ ਰੁਕਣ ਲਈ ਕਿਹਾ ਗਿਆ।

ਐਸਆਈਟੀ ਟੀਮ ਵਿੱਚ ਕੌਣ ਸਨ ਸ਼ਾਮਲ

ਚੰਡੀਗੜ੍ਹ ਪੁਲਿਸ ਵਿਭਾਗ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਲਈ ਏਐਸਪੀ ਦੱਖਣੀ ਨੇਹਾ ਯਾਦਵ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ। ਟੀਮ ਵਿੱਚ ਸੈਕਟਰ 31 ਥਾਣਾ ਇੰਚਾਰਜ ਰਾਜਦੀਪ ਸਿੰਘ, ਐਸਆਈ ਪਰਵਿੰਦਰ ਸਿੰਘ, ਐਸਆਈ ਇਰਮ ਰਿਜਵੀ, ਐਸਆਈ ਚਰਨਜੀਤ ਸਿੰਘ, ਏਐਸਆਈ ਪਰਮਿੰਦਰ ਸਿੰਘ, ਹੈੱਡ ਕਾਂਸਟੇਬਲ ਸੰਦੀਪ ਅਤੇ ਦਵਿੰਦਰ ਸ਼ਾਮਲ ਹਨ। ਪਲਾਟ ਮਾਲਕ ਦੇਵੇਂਦਰ ਸਿੰਘ ਬਬਲਾ ਨੂੰ ਐਚਐਸਐਸਸੀ ਆਈਟੀਆਈ ਇੰਸਟ੍ਰਕਟਰ ਪੇਪਰ ਲੀਕ ਮਾਮਲੇ ਵਿੱਚ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ। ਮਾਮਲੇ ਦੀ ਹੋਰ ਨੇੜਿਓਂ ਜਾਂਚ ਕਰਨ ਲਈ ਐਸਆਈਟੀ ਟੀਮ ਵੀ ਬਣਾਈ ਗਈ ਹੈ।

Leave a Reply

Your email address will not be published. Required fields are marked *