ਗਾਇਕ ਸਿੰਗਾ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸੀਐੱਮ ਮਾਨ ਨੂੰ ਕੀਤੀ ਅਪੀਲ, ਕਿਹਾ- ਬਲੈਕਮੇਲਰਾਂ ਤੋਂ ਬਚਾਉਣ

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਜਾਂਗਲੀਆਣਾ ਦੇ ਜੰਮਪਲ  ਗਾਇਕ ਸਿੰਗਾ ਨੇ ਬੁੱਧਵਾਰ ਨੂੰ ਲਾਈਵ ਹੋ ਕੇ ਪੰਜਾਬ ਦੇ ਮੁੱਖ਼ ਮੰਤਰੀ ਨੂੰ…

ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਜਾਂਗਲੀਆਣਾ ਦੇ ਜੰਮਪਲ  ਗਾਇਕ ਸਿੰਗਾ ਨੇ ਬੁੱਧਵਾਰ ਨੂੰ ਲਾਈਵ ਹੋ ਕੇ ਪੰਜਾਬ ਦੇ ਮੁੱਖ਼ ਮੰਤਰੀ ਨੂੰ ਉਨ੍ਹਾਂ ਨੂੰ ਬਲੈਕਮੇਲ ਕਰਨ ਵਾਲਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਹੈ।

ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਸਿੰਗਾ ਨੇ ਕਿਹਾ ਕਿ ਪੈਸੇ ਦੇ ਲੋਭੀ ਕੁੱਝ ਵਿਅਕਤੀ ਉਸ ਨੂੰ ਝੂਠੇ ਕੇਸਾਂ ਵਿਚ ਫ਼ਸਾ ਕੇ ਲਗਾਤਾਰ ਬਲੈਕਮੇਲ ਕਰ ਰਹੇ ਹਨ ਜਿਸ ਕਾਰਨ ਉਸ ਦੇ ਪਿਤਾ ਨੂੰ ਸਦਮਾ ਲੱਗਾ ਹੈ। ਉਸ ਕੋਲ ਸਾਰੇ ਸਬੂਤ ਪਏ ਹਨ ਅਤੇ ਜਦੋਂ ਵੀ ਜ਼ਰੂਰਤ ਹੋਵੇ ਉਹ ਉਹ ਦਿਖਾਉਣ ਨੂੰ ਤਿਆਰ ਹਨ। ਭਰੇ ਮਨ ਨਾਲ ਮੁੱਖ਼ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਅਪੀਲ ਕਰਦਿਆਂ ਸਿੰਗਾ ਨੇ ਕਿਹਾ ਕਿ ਉਹ ਇਸ ਸਮੇਂ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ ਅਤੇ ਕੁੱਝ ਲੋਕ ਝੂਠੇ ਮਾਮਲਿਆਂ ਨੂੰ ਨਿਜੱਠਣ ਲਈ ਲਗਾਤਾਰ ਉਸ ਕੋਲੋਂ 10 ਲੱਖ਼ ਰੁਪਏ ਮੰਗ ਰਹੇ ਹਨ।

 
 

Leave a Reply

Your email address will not be published. Required fields are marked *