ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਸਿੱਧੂ ਮੂਸੇ ਵਾਲਾ ਨੇ ਫੜਿਆ ਕਾਂਗਰਸ ਦਾ ਪੱਲਾ (ਵੀਡੀਓ)

ਚੰਡੀਗੜ੍ਹ : ਪੰਜਾਬ ਗਾਇਕ ਸਿੱਧੂ ਮੂਸੇ ਵਾਲਾ (Sidhu Moosa Wala) ਨੇ ਸ਼ੁੱਕਰਵਾਰ ਨੂੰ ਕਾਂਗਰਸ (Congress) ਦਾ ਪੱਲਾ ਫੜ ਲਿਆ ਹੈ। ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ…

ਚੰਡੀਗੜ੍ਹ : ਪੰਜਾਬ ਗਾਇਕ ਸਿੱਧੂ ਮੂਸੇ ਵਾਲਾ (Sidhu Moosa Wala) ਨੇ ਸ਼ੁੱਕਰਵਾਰ ਨੂੰ ਕਾਂਗਰਸ (Congress) ਦਾ ਪੱਲਾ ਫੜ ਲਿਆ ਹੈ। ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਮੌਜੂਦਗੀ ਵਿਚ ਸਿੱਧੂ ਮੂਸੇ ਵਾਲਾ ਕਾਂਗਰਸ ਵਿਚ ਸ਼ਾਮਲ ਹੋਏ ਹਨ।

Also Read: ਵੱਡੀ ਖਬਰ: ਗੁਰਦਾਸਪੁਰ ਦੇ ਪਿੰਡ ਸਲੀਮਪੁਰ ਅਫਗਾਨਾ ਤੋਂ ਟਿਫਿਨ ਬੰਬ ਤੇ 4 ਗ੍ਰਨੇਡ ਬਰਾਮਦ

ਪੰਜਾਬ ਮੁੱਖ ਮੰਤਰੀ ਵਲੋਂ ਕੀਤੀ ਪ੍ਰੈੱਸ ਕਾਨਫਰੰਸ ਵਿਚ ਸਿੱਧੂ ਮੂਸੇ ਵਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਦਾ ਸਹਾਰਾ ਬਣਨਾ ਚਾਹੁੰਦੇ ਹਨ ਇਹੀ ਮੁੱਖ ਕਾਰਨ ਸੀ ਉਨ੍ਹਾਂ ਦੇ ਇਸ ਫੀਲਡ ਵਿਚ ਆਉਣ ਦਾ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਤੇ ਦੁਨੀਆ ਭਰ ਵਿਚ ਵੱਸਦੇ ਲੋਕਾਂ ਨੇ ਉਨ੍ਹਾਂ ਨੂੰ ਪਿਆਰ ਤੇ ਆਸ਼ਿਰਵਾਦ ਦਿੱਤਾ ਹੈ ਉਵੇਂ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਕਿੱਤੇ ਵਿਚ ਦੇਣਗੇ।

Also Read: ਬੱਸ ਮੁਸਾਫਰ ਧਿਆਨ ਦੇਣ, ਅੱਜ 2 ਘੰਟਿਆਂ ਲਈ ਬੰਦ ਰਹਿਣਗੇ ਪੰਜਾਬ ਦੇ ਸਾਰੇ ਬੱਸ ਅੱਡੇ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ ਕਿ ਭਾਵੇਂ ਉਹ ਮਿਊਜ਼ਿਕ ’ਚ ਜਾਣ ਜਾਂ ਸਿਆਸਤ ’ਚ, ਲੋਕਾਂ ਦੀ ਸੁਪੋਰਟ ਤੋਂ ਬਿਨਾਂ ਉਹ ਕੁੱਝ ਨਹੀਂ ਕਰ ਸਕਦੇ। ਇਸ ਤੋਂ ਇਨ੍ਹਾਂ ਅਫ਼ਵਾਹਾਂ ਦੀ ਪੁਸ਼ਟੀ ਹੁੰਦੀ ਜਾਪਦੀ ਹੈ ਕਿ ਸਿੱਧੂ ਮੂਸੇਵਾਲਾ ਇਸ ਵਾਰ ਚੋਣ ਮੈਦਾਨ ’ਚ ਉਤਰਨ ਦੀ ਪੂਰੀ ਤਿਆਰੀ ’ਚ ਹਨ।

 

Leave a Reply

Your email address will not be published. Required fields are marked *