ਗਾਇਕ ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਦਾ ਦੇਹਾਂਤ

ਮੁੰਬਈ – ਪ੍ਰਸਿੱਧ ਬਾਲੀਵੁੱਡ ਗਾਇਕ ਸ਼ਾਨ (Famous Bollywood Singer Shaan) ਦੀ ਮਾਂ ਸੋਨਾਲੀ ਮੁਖਰਜੀ (Sonali Mukherjee) ਦਾ ਬੀਤੇ ਕੱਲ੍ਹ (20 ਜਨਵਰੀ) ਮੁੰਬਈ ਵਿਚ ਦਿਲ ਦਾ…

ਮੁੰਬਈ – ਪ੍ਰਸਿੱਧ ਬਾਲੀਵੁੱਡ ਗਾਇਕ ਸ਼ਾਨ (Famous Bollywood Singer Shaan) ਦੀ ਮਾਂ ਸੋਨਾਲੀ ਮੁਖਰਜੀ (Sonali Mukherjee) ਦਾ ਬੀਤੇ ਕੱਲ੍ਹ (20 ਜਨਵਰੀ) ਮੁੰਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਕੱਲ੍ਹ ਹੀ ਅੰਤਿਮ ਸੰਸਕਾਰ (Funeral) ਕਰ ਦਿੱਤਾ ਗਿਆ ਸੀ। ਉਥੇ ਹੀ ਸ਼ਾਨ ਨੇ ਆਪਣੀ ਮਾਂ ਦੇ ਦੇਹਾਂਤ ਦੀ ਜਾਣਕਾਰੀ ਸੋਸ਼ਲ ਮੀਡੀਆ (Social media) ‘ਤੇ ਸਾਂਝੀ ਕੀਤੀ ਸੀ। ਸ਼ਾਨ ਨੇ ਇੰਸਟਾਗ੍ਰਾਮ (Shan Instagram) ‘ਤੇ ਆਪਣੀ ਮਾਂ ਦੀ ਇਕ ਮੁਸਕੁਰਾਉਂਦੀ ਹੋਈ ਤਸਵੀਰ ਸ਼ੇਅਰ ਕੀਤੀ ਅਤੇ ਉਸ ਦੇ ਹੇਠਾਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਲਿਖਿਆ ਸਾਡੀ ਮਾਂ ਮਿਸੇਜ ਸੋਨਾਲੀ ਮੁਖਰਜੀ  (Mrs. Sonali Mukherjee) ਦੇ ਦੇਹਾਂਤ ਤੋਂ ਅਸੀਂ ਬਹੁਤ ਦੁਖੀ ਹਾਂ ਅਤੇ ਬੁਰੀ ਤਰ੍ਹਾਂ ਨਾਲ ਟੁੱਟ ਗਏ ਹਾਂ। ਉਨ੍ਹਾਂ ਦਾ ਦੇਹਾਂਤ ਬਹੁਤ ਹੀ ਸ਼ਾਂਤੀਪੂਰਨ ਤਰੀਕੇ ਨਾਲ ਨੀਂਦ ਵਿਚ ਹੋਇਆ। ਉਹ ਇਕ ਦਿਆਲੀ ਆਤਮਾ, ਮਹਾਨ ਹਿਊਮਨ ਬੀਇੰਗ ਅਤੇ ਇਕ ਪਿਆਰੀ ਮਾਂ ਸੀ। ਇਹ ਸਾਡੇ ਲਈ ਇਕ ਬਹੁਤ ਵੱਡਾ ਘਾਟਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by Shaan (@singer_shaan)

ਸ਼ਾਨ ਨੇ ਅੱਗੇ ਲਿਖਿਆ ਜਦੋਂ ਅਸੀਂ ਉਨ੍ਹਾਂ ਨੂੰ ਆਖਰੀ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰ ਰੇਹ ਹਾਂ ਤਾਂ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਪਾਬੰਦੀ ਲੱਗੀ ਹੋਈ ਹੈ ਅਤੇ ਤੁਹਾਨੂੰ ਤਹਿ ਦਿਲੋਂ ਅਪੀਲ ਹੈ ਕਿ ਆਪਣੀਆਂ ਪ੍ਰਾਰਥਨਾਵਾਂ ਵਿਚ ਉਨ੍ਹਾਂ ਨੂੰ ਯਾਦ ਰੱਖੋ। ਇਸ ਨੋਟ ਦੇ ਨਾਲ ਉਨ੍ਹਾਂ ਨੇ ਹੱਥ ਜੋੜਣ ਵਾਲੇ ਇਮੋਜੀ ਆਪਣੀ ਪੋਸਟ ਵਿਚ ਸ਼ਾਮਲ ਕੀਤੇ ਹਨ। ਇਸ ਤੋਂ ਪਹਿਲਾਂ ਕੈਲਾਸ਼ ਖੇਰ ਨੇ ਟਵੀਟ ਕਰਕੇ ਸ਼ਾਨ ਦੀ ਮਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਵਿਚ ਲਿਖਿਆ ਵੱਡੇ ਭਰਾ ਸ਼ਾਨ ਦੀ ਮਾਂ ਦਾ ਦੇਹਾਵਸਾਨ ਹੋ ਗਿਆ। ਪਰਮੇਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਵਿਛੜੀ ਰੂਹ ਨੂੰ ਸ਼ਾਂਤੀ ਦੇਣਾ। 

Leave a Reply

Your email address will not be published. Required fields are marked *