ਗਾਇਕ ਰਣਜੀਤ ਬਾਵਾ ਹੋਏ ਟਰੋਲ, ਤਸਵੀਰਾਂ ਉਤੇ ਪ੍ਰਸ਼ੰਸਕਾਂ ਕੀਤੇ ਕੁਮੈਂਟ, ‘ਗਾਣਾ ਵੀ ਜ਼ਰੂਰੀ ਹੈ ਤੇ ਖਾਣਾ ਵੀ’

ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਇਸ ਵੇਲੇ ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ…

ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਇਸ ਵੇਲੇ ਸੋਸ਼ਲ ਮੀਡੀਆ ਉਤੇ ਪ੍ਰਸ਼ੰਸਕਾਂ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਤੇ ਟਰੋਲ ਕਰਨ ਲੱਗੇ।
ਦਰਅਸਲ, ਰਣਜੀਤ ਬਾਵਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਉਤੇ ਲਗਾਤਾਰ ਕੁਮੈਂਟ ਕੀਤੇ ਜਾ ਰਹੇ ਹਨ। ਇਨ੍ਹਾਂ ਕੁਮੈਂਟਾਂ ਵਿਚ ਗਾਇਕ ਦੇ ਪਤਲੇ ਅਤੇ ਕਮਜ਼ੋਰ ਨਜ਼ਰ ਆਉਣ ਬਾਰੇ ਕਿਹਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਰਣਜੀਤ ਬਾਵਾ ਦੀਆਂ ਤਸਵੀਰਾਂ ‘ਤੇ ਕੁਮੈਂਟ ਕਰਦਿਆਂ ਲਿਖਿਆ, ”ਗਾਣਾ ਵੀ ਤੇ ਖਾਣਾ ਵੀ ਦੋਵੇਂ ਬਹੁਤ ਜ਼ਰੂਰੀ ਹੈ।” ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ”ਵੀਰੇ ਦਿਨੋਂ ਦਿਨ ਮਾਸ਼ੂਕ ਦਾ ਗਮ ਖਾਈ ਜਾ ਰਿਹਾ ਤੁਹਾਨੂੰ ਤਾਂ।” ਇੱਕ ਹੋਰ ਯੂਜ਼ਰਸ ਨੇ ਕੁਮੈਟ ‘ਚ ਲਿਖਿਆ, ”ਵੀਰੇ ਬਾਕੀ ਓਕੇ ਰਿਪੋਟਾਂ ਨੇ, ਬੱਸ ਥੋੜ੍ਹਾ ਖਾ ਪੀ ਲਿਆ ਕਰੋ।”


ਦੱਸ ਦੇਈਏ ਕਿ ਰਣਜੀਤ ਬਾਵਾ ਦੇ ਸਲਿਮ ਦਿਸਣ ਉਤੇ ਹਰ ਕੋਈ ਹੈਰਾਨ ਹੈ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਰਣਜੀਤ ਬਾਵਾ ਨੇ ਆਪਣੇ ਕਿਸੇ ਆਉਣ ਵਾਲੇ ਪ੍ਰਾਜੈਕਟ ਲਈ ਆਪਣਾ ਭਾਰ ਘਟਾਇਆ ਹੋਵੇ। ਫ਼ਿਲਹਾਲ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਰਣਜੀਤ ਬਾਵਾ ਆਪ ਦੱਸ ਸਕਦੇ ਨੇ। ਹਾਲ ਹੀ ‘ਚ ਰਣਜੀਤ ਬਾਵਾ ਗੀਤ #SMUG ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

 

Leave a Reply

Your email address will not be published. Required fields are marked *