ਨਵੀਂ ਦਿੱਲੀ: ਗਾਇਕ ਅਤੇ YouTuber ਫਰਮਾਨੀ ਨਾਜ਼ ਦੇ ਪਿਤਾ ਅਤੇ ਭਰਾ ਸਮੇਤ ਚਾਰ ਲੋਕਾਂ ਨੂੰ ਮੰਗਲਵਾਰ ਨੂੰ ਉਸਦੇ ਚਚੇਰੇ ਭਰਾ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਫਰਮਾਨੀ ਦੇ ਪਿਤਾ ਅਤੇ ਭਰਾ ਨੇ ਨਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਫਰਮਾਨੀ ਦੇ ਚਚੇਰੇ ਭਰਾ ਦਾ ਕਤਲ ਕੀਤਾ ਹੈ। ਜਾਣਕਾਰੀ ਮੁਤਾਬਕ ਰਤਨਪੁਰੀ ਥਾਣਾ ਖੇਤਰ ਦੇ ਪਿੰਡ ਮੁਹੰਮਦਪੁਰ ਮਾਫੀ ‘ਚ 5 ਅਗਸਤ ਨੂੰ 17 ਸਾਲਾ ਖੁਰਸ਼ੀਦ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮੁਜ਼ੱਫਰਨਗਰ ਦੇ ਐਸਪੀ (ਦਿਹਾਤੀ) ਅਤੁਲ ਸ੍ਰੀਵਾਸਤਵ ਨੇ ਦੱਸਿਆ ਕਿ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਗਾਇਕ ਦੇ ਪਿਤਾ ਆਰਿਫ਼, ਭਰਾ ਫਰਮਾਨ ਅਤੇ ਦੋ ਰਿਸ਼ਤੇਦਾਰ ਜ਼ਾਕਿਰ ਅਤੇ ਫਰਿਆਦ ਸਮੇਤ ਪੰਜ ਲੋਕਾਂ ਦੀ ਸ਼ਮੂਲੀਅਤ ਸਾਹਮਣੇ ਆਈ।ਐਸਪੀ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਜਦਕਿ ਇੱਕ ਹੋਰ ਮੁਲਜ਼ਮ ਸ਼ਾਕਿਰ ਫਰਾਰ ਹੈ। ਪੁਲੀਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁੱਛਗਿੱਛ ਦੌਰਾਨ ਫਰਮਾਨ ਨੇ ਪੁਲਸ ਨੂੰ ਦੱਸਿਆ ਕਿ ਖੁਰਸ਼ੀਦ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਨੇ ਉਸ ਦਾ ਕਤਲ ਕੀਤਾ। ਐਸਪੀ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਗਾਇਕ ਫਰਮਾਨੀ ਨਾਜ਼ ਨੇ ਭਗਵਾਨ ਸ਼ਿਵ ਦਾ ਗੁਣਗਾਨ ਕਰਦੇ ਹੋਏ ਇਕ ਭਗਤੀ ਗੀਤ ‘ਹਰ ਹਰ ਸ਼ੰਭੂ’ ਗਾਇਆ ਸੀ, ਜਿਸ ਤੋਂ ਬਾਅਦ ਉਸ ‘ਤੇ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ। ਦੇਵਬੰਦ ਦੇ ਇੱਕ ਮੌਲਵੀ ਨੇ ਇਸ ਨੂੰ ਗੈਰ-ਇਸਲਾਮਿਕ ਅਤੇ ਮਨਾਹੀ ਕਰਾਰ ਦਿੱਤਾ ਸੀ।



