Sikkim 51st Foundation Day: ਰਾਸ਼ਟਰਪਤੀ ਮੁਰਮੂ ਅਤੇ PM ਮੋਦੀ ਨੇ ਦਿੱਤੀ ਵਧਾਈ; ਭਾਰਤ ਦੇ ਵਿਕਾਸ ‘ਚ ਸੂਬੇ ਦੇ ਯੋਗਦਾਨ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ : ਕੁਦਰਤੀ ਸੁੰਦਰਤਾ ਨਾਲ ਭਰਪੂਰ ਸਿੱਕਿਮ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਅੱਜ ਦੇ ਹੀ ਦਿਨ, 16 ਮਈ 1975 ਨੂੰ ਸਿੱਕਿਮ…

ਕੁਦਰਤੀ ਸੁੰਦਰਤਾ ਨਾਲ ਭਰਪੂਰ ਸਿੱਕਿਮ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਅੱਜ ਦੇ ਹੀ ਦਿਨ, 16 ਮਈ 1975 ਨੂੰ ਸਿੱਕਿਮ ਅਧਿਕਾਰਤ ਤੌਰ 'ਤੇ

ਨਵੀਂ ਦਿੱਲੀ : ਕੁਦਰਤੀ ਸੁੰਦਰਤਾ ਨਾਲ ਭਰਪੂਰ ਸਿੱਕਿਮ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਅੱਜ ਦੇ ਹੀ ਦਿਨ, 16 ਮਈ 1975 ਨੂੰ ਸਿੱਕਿਮ ਅਧਿਕਾਰਤ ਤੌਰ ‘ਤੇ ਭਾਰਤ ਦਾ 22ਵਾਂ ਰਾਜ ਬਣਿਆ ਸੀ। ਇਸ ਇਤਿਹਾਸਕ ਮੌਕੇ ‘ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਿੱਕਿਮ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਰਾਸ਼ਟਰਪਤੀ ਮੁਰਮੂ ਨੇ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਮੁਰਮੂ ਨੇ ਐਕਸ ਅਕਾਊਂਟ ਉੱਤੇ ਪੋਸਟ ਸਾਂਝੀ ਕਰਕੇ ਸਿੱਕਮ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ” ਰਾਜ ਦਿਵਸ ਦੇ ਮੌਕੇ ‘ਤੇ ਸਿੱਕਮ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਆਪਣੀ ਸ਼ਾਨਦਾਰ ਕੁਦਰਤੀ ਸੁੰਦਰਤਾ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਵਾਤਾਵਰਣ ਸੰਭਾਲ ਪ੍ਰਤੀ ਮਜ਼ਬੂਤ ​​ਵਚਨਬੱਧਤਾ ਦੇ ਨਾਲ, ਸਿੱਕਮ ਦੇਸ਼ ਲਈ ਟਿਕਾਊ ਵਿਕਾਸ ਦੇ ਇੱਕ ਮਾਡਲ ਵਜੋਂ ਖੜ੍ਹਾ ਹੈ। ਸਿੱਕਮ ਦੇ ਲੋਕ ਆਪਣੀ ਨਿੱਘ, ਸਾਦਗੀ ਅਤੇ ਸਦਭਾਵਨਾ ਦੀ ਭਾਵਨਾ ਲਈ ਜਾਣੇ ਜਾਂਦੇ ਹਨ। ਰਾਜ ਅਤੇ ਇਸਦੇ ਲੋਕ ਖੁਸ਼ਹਾਲ ਰਹਿਣ।”

PM ਮੋਦੀ ਨੇ ਸਿੱਕਿਮ ਦੇ ਲੋਕਾਂ ਦੇ ਅਪਣੱਤ ਨੂੰ ਕੀਤਾ ਯਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਸਿੱਕਿਮ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਕਿਮ ਦੇ ਲੋਕਾਂ ਦਾ ਪਿਆਰ ਅਤੇ ਅਪਣੱਤ ਹਮੇਸ਼ਾ ਉਨ੍ਹਾਂ ਦੇ ਦਿਲ ਦੇ ਕਰੀਬ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਇਸ ਪਹਾੜੀ ਰਾਜ ਦਾ ਯੋਗਦਾਨ ਬਹੁਤ ਅਹਿਮ ਹੈ। PM ਮੋਦੀ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸਿੱਕਿਮ ਦੀ ਵਿਕਾਸ ਯਾਤਰਾ ਵਿੱਚ ਹਰ ਸੰਭਵ ਸਹਿਯੋਗ ਜਾਰੀ ਰੱਖੇਗੀ। ਉਨ੍ਹਾਂ ਕੁਝ ਦਿਨ ਪਹਿਲਾਂ ਸਿੱਕਿਮ ਫੇਰੀ ਦੌਰਾਨ ਲੋਕਾਂ ਵਿਚਕਾਰ ਬਿਤਾਏ ਪਲਾਂ ਨੂੰ ਵੀ ਸਾਂਝਾ ਕੀਤਾ।

ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਵੱਲੋਂ ਸਿੱਕਿਮ ਦੇ ਮਾਡਲ ਦੀ ਸ਼ਲਾਘਾ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਿਮ ਨੂੰ ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ (Sustainable Development) ਲਈ ਪੂਰੇ ਦੇਸ਼ ਵਾਸਤੇ ਇੱਕ ਮਿਸਾਲ ਦੱਸਿਆ। ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਕਿਮ ਨੂੰ ਦੁਨੀਆ ਦਾ ਪਹਿਲਾ ਪੂਰਨ ਜੈਵਿਕ (Organic) ਸੂਬਾ ਹੋਣ ਦਾ ਮਾਣ ਦਿੱਤਾ। ਉਨ੍ਹਾਂ ਕਿਹਾ ਕਿ ਸਿੱਕਿਮ ਨੇ ਪਹਾੜੀ ਸੈਰ-ਸਪਾਟੇ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ ਅਤੇ ਸੂਬੇ ਦੀਆਂ ਪ੍ਰਾਪਤੀਆਂ ਪੂਰੇ ਭਾਰਤ ਨੂੰ ਪ੍ਰੇਰਿਤ ਕਰਦੀਆਂ ਹਨ।

ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਕੀਤਾ ਏਕਤਾ ਦਾ ਸੱਦਾ

ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸੂਬਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਿਮਾਲਿਆ ਦੀ ਗੋਦ ਵਿੱਚ ਵਸਿਆ ਇਹ ਰਾਜ ਆਪਣੀਆਂ ਅਮੀਰ ਪਰੰਪਰਾਵਾਂ ਅਤੇ ਕੰਚਨਜੰਗਾ ਦੀ ਮੌਜੂਦਗੀ ਸਦਕਾ ਵਿਲੱਖਣ ਪਛਾਣ ਰੱਖਦਾ ਹੈ। ਉਨ੍ਹਾਂ ਨੇ ਜਨਤਾ ਨੂੰ ਅਨੁਸ਼ਾਸਨ ਅਤੇ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਰਾਸ਼ਟਰ ਹਿੱਤ ਵਿੱਚ ਕੇਂਦਰ ਸਰਕਾਰ ਦੇ ਮਾਰਗਦਰਸ਼ਨ ‘ਤੇ ਚੱਲਣ ਦੀ ਵਚਨਬੱਧਤਾ ਦੁਹਰਾਈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਪੰਜਾਬ ਪ੍ਰਸ਼ਾਸਨ ‘ਚ ਹੜਕੰਪ: ਗੁਰਦਾਸਪੁਰ ਦੀ SDM ਅਨੁਪ੍ਰੀਤ ਕੌਰ ਰੰਧਾਵਾ ਗ੍ਰਿਫ਼ਤਾਰ, ਭ੍ਰਿਸ਼ਟਾਚਾਰ ਦੇ ਲੱਗੇ ਇਲਜ਼ਾਮ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *