Sikkim Floods: 14 ਲੋਕਾਂ ਦੀ ਮੌਤ, 102 ਲੋਕ ਅਜੇ ਵੀ ਲਾਪਤਾ

ਸਿੱਕਮ: ਬੀਤੇ ਦਿਨੀਂ ਸਿੱਕਮ ‘ਚ ਬੱਦਲ ਫਟਣ ਨਾਲ ਆਏ ਹੜ੍ਹਾਂ ਵਿਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ। ਇਸ ਵਿਚ ਸਿੱਕਮ ਸਰਕਾਰ ਵੱਲੋਂ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ…

ਸਿੱਕਮ: ਬੀਤੇ ਦਿਨੀਂ ਸਿੱਕਮ ‘ਚ ਬੱਦਲ ਫਟਣ ਨਾਲ ਆਏ ਹੜ੍ਹਾਂ ਵਿਚ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ। ਇਸ ਵਿਚ ਸਿੱਕਮ ਸਰਕਾਰ ਵੱਲੋਂ ਪੁਸ਼ਟੀ ਕਰਦਿਆਂ ਦੱਸਿਆ ਗਿਆ ਹੈ ਕਿ ਬੀਤੇ ਦਿਨ ਆਏ ਹੜ੍ਹਾਂ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 102 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ 3,000 ਤੋਂ ਵੱਧ ਸੈਲਾਨੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।

ਚੁੰਗਥਾਂਗ ਵਿਚ ਤੀਸਤਾ ਪੜਾਅ 3 ਡੈਮ ਵਿਚ ਕੰਮ ਕਰ ਰਹੇ 12 -14 ਮਜ਼ਦੂਰ ਅਜੇ ਵੀ ਬੰਨ੍ਹ ਦੀਆਂ ਸੁਰੰਗਾਂ ਵਿਚ ਫਸੇ ਹੋਏ ਹਨ। ਮਾਂਗਨ ਜ਼ਿਲ੍ਹੇ ਦੇ ਚੁੰਗਥਾਂਗ, ਗੰਗਟੋਕ ਜ਼ਿਲ੍ਹੇ ਦੇ ਡਿਕਚੂ, ਸਿੰਗਟਾਮ ਅਤੇ ਪਾਕਯੋਂਗ ਜ਼ਿਲ੍ਹੇ ਦੇ ਰੰਗਪੋ ਤੋਂ ਜ਼ਖ਼ਮੀਆਂ ਅਤੇ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਓਥੇ ਹੀ ਫੌਜ ਦੇ ਲਾਪਤਾ ਜਵਾਨਾਂ ਵਿੱਚੋ ਇਕ ਨੂੰ ਬਚਾ ਲਿਆ ਗਿਆ ਹੈ ਜਦਕਿ ਬਾਕੀਆਂ ਦੀ ਭਾਲ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *