ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਇੱਕ ਦਸਤਾਰ ਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ‘ਚ ਜਾਣ ਤੋਂ ਮਨ੍ਹਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਗਰੇਵਾਲ ਨਾਂ ਦਾ ਸਿੱਖ ਨੌਜਵਾਨ ਬੀਤੀ ਰਾਤ ਇਕ ਰੈਸਟੋਰੈਂਟ ਚ ਗਿਆ ਸੀ ਪਰ ਰੈਸਟੋਰੈਂਟ ਦੇ ਬਾਹਰ ਤੈਨਾਤ ਗਾਰਡਾਂ ਨੇ ਨੌਜਵਾਨ ਨੂੰ ਅੰਦਰ ਜਾਣ ਨਹੀਂ ਦਿੱਤਾ। ਉਹਨਾਂ ਨੇ ਨੌਜਵਾਨ ਨੂੰ ਖਾਣੇੇ ਦੀ ਇਕ ਵਨੀਂ ਨੀਤੀ ਦਾ ਹਵਾਲਾ ਦਿੰਦੇ ਹੋਏ ਰੈਸਟੋਰੈਂਟ ਅੰਦਰ ਦਾਖਿਲ ਨਾ ਹੋਣ ਦਿੱਤਾ।
ਇਸ ਮਾਮਲੇ ਤੇ ਗੁਰਵਿੰਦਰ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਤੋਂ ਬਾਅਦ ਕਾਫੀ ਹੈਰਾਨ ਤੇ ਸ਼ਰਮਿੰਦਾ ਹਾਂ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾ ਕਦੇ ਵੀ ਉਹਨਾਂ ਦੇ ਨਾਲ ਇਸ ਤਰ੍ਹਾ ਦਾ ਵਤੀਰਾ ਨਹੀਂ ਹੋਇਆ ਹੈ। ਨਾਲ ਹੀ ਗੁਰਵਿੰਦਰ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ ਸਮਝਾਇਆ ਕਿ ਉਹ ਆਪਣੇ ਸਿੱਖ ਧਰਮ ਦੀ ਪਾਲਨਾ ਕਰਨ ਲਈ ਦਸਤਾਰ ਪਹਿਣਦੇ ਹਨ।
ਪਰ ਉਹਨਾਂ ਨੇ ਗੁਰਵਿੰਦਰ ਦੀ ਗੱਲ ਨਾ ਮੰਨਦੇ ਹੋਏ ਕਿਹਾ ਕਿ ਉਹ ਟੋਪੀ ਪਹਿਣੇ ਹੋਏ ਕਿਸੇ ਵੀ ਵਿਅਕਤੀ ਨੂੰ ਰੈਸਟੋਰੈਂਟ ਦੇ ਅੰਦਰ ਜਾਣ ਦਾ ਹੁਕਮ ਨਹੀਂ ਦਿੰਦੇ ਹਨ। ਉਹ ਇਸ ਤਰ੍ਹਾਂ ਤਾਂ ਕਰਦੇ ਹਨ ਤਾਂ ਜੋ ਉਹ ਹਰ ਕਿਸੇ ਦੀ ਸਹੀ ਤਰੀਕੇ ਨਾਲ ਪਹਿਚਾਣ ਕਰ ਸਕਣ। ਦੱਸਣਯੋਗ ਗੱਲ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲਾ ਸਾਹਮਣੇ ਆਏ ਹਨ ਜਿਸ ਕਾਰਨ ਸਿੱਖ ਨੌਜਵਾਨਾਂ ਨੂੰ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾ ਤੋਂ ਗੁਜਰਨਾ ਪਇਆ ਹੈ।

