ਚੰਡੀਗੜ੍ਹ- ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਅਜੇ ਵੀ ਬਰਕਰਾਰ ਲੱਗ ਰਹੀ ਹੈ। ਸਿੱਧੂ ਨੇ ਇਕ ਵਾਰ ਫਿਰ ਤੋਂ ਏ. ਜੀ. ਅਤੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕੇ ਹਨ ਅਤੇ ਦੋਹਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।
Also Read: ਸਿੱਧੂ ਦੇ ਅਸਤੀਫ਼ੇ ’ਤੇ ਬੋਲੇ ਹਰੀਸ਼ ਚੌਧਰੀ-‘ਹਾਈਕਮਾਨ ਲਵੇਗਾ ਫੈਸਲਾ’
ਟਵਿੱਟਰ ਜ਼ਰੀਏ ਭੜਾਸ ਕੱਢਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੋਹਾਂ ਦੀ ਨਿਯੁਕਤੀ ਪੀੜਤਾਂ ਦੇ ਜ਼ਖ਼ਮ ਕੁਰੇਦਨ ਵਾਲੀ ਹੈ ਅਤੇ ਸਾਨੂੰ ਦੋਹਾਂ ਨੂੰ ਹੀ ਬਦਲਣਾ ਹੋਵੇਗਾ। ਸਿੱਧੂ ਨੇ ਏ. ਜੀ. ਅਤੇ ਡੀ. ਜੀ. ਪੀ. ਨੂੰ ਮੁੜ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੋਹਾਂ ਨੂੰ ਨਾ ਬਦਲਿਆ ਤਾਂ ਅਸੀਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗਾ। ਸਿੱਧੂ ਨੇ ਲਿਖਿਆ ਕਿ ਬੇਅਦਬੀ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਅਤੇ ਨਸ਼ੇ ਦੇ ਧੰਦਿਆਂ ’ਚ ਸ਼ਾਮਲ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਡੇ ਸਰਕਾਰ 2017 ’ਚ ਬਣੀ ਸੀ ਪਰ ਕਾਮਯਾਬੀ ਹਾਸਲ ਨਾ ਹੋਣ ਕਰਕੇ ਲੋਕਾਂ ਨੇ ਮੁੱਖ ਮੰਤਰੀ ਹਟਾ ਦਿੱਤਾ। ਹੁਣ ਏ.ਜੀ. ਅਤੇ ਡੀ.ਜੀ.ਪੀ. ਦੀਆਂ ਨਿਯੁਕਤੀਆਂ ਨੇ ਪੀੜਤਾਂ ਜੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ, ਇਨ੍ਹਾਂ ਨੂੰ ਤੁਰੰਤ ਬਦਲਣਾ ਹੋਵੇਗਾ, ਨਹੀਂ ਤਾਂ ਅਸੀਂ ਮੂੰਹ ਵਿਖਾਉਣ ਜੋਗੇ ਨਹੀਂ ਰਹਾਂਗਾ।
Also Read: ਭਾਰਤ ‘ਚ ਬਿਜਲੀ ਸੰਕਟ, 72 ਪਾਵਰ ਪਲਾਂਟਾਂ ‘ਚ ਬਚਿਆ ਸਿਰਫ 3 ਦਿਨ ਦਾ ਕੋਲਾ



