ਮਾਨਸਾ- ਸਥਾਨਕ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 7 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਭਗਵਾਨਪੁਰੀਆ ਤੋਂ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਪੁੱਛਗਿੱਛ ਕੀਤੀ ਜਾਣੀ ਹੈ। ਪੁਲਿਸ ਨੂੰ ਤੱਥ ਮਿਲੇ ਸਨ ਕਿ ਹੱਤਿਆ ‘ਚ ਸ਼ਾਮਿਲ 2 ਸ਼ੂਟਰ ਭਗਵਾਨਪੁਰੀਆ ਵਲੋਂ ਕਰਵਾਏ ਗਏ ਸਨ।
Also Read: PM ਮੋਦੀ ਤੇ ਅਮਿਤ ਸ਼ਾਹ ਨੂੰ ਸਿਰ ਕਲਮ ਕਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ
ਦੱਸਣਾ ਬਣਦਾ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਤੋਂ ਟਰਾਂਜ਼ਿਟ ਰਿਮਾਂਡ ਮਿਲਣ ਉਪਰੰਤ ਮਾਨਸਾ ਪੁਲਿਸ ਦਿੱਲੀ ਤਿਹਾੜ ਜੇਲ੍ਹ ‘ਚੋਂ ਦੇਰ ਰਾਤ ਇੱਥੇ ਲੈ ਕੇ ਆਈ ਸੀ। ਅੱਜ ਸਵੇਰੇ ਜੱਗੂ ਭਗਵਾਨਪੁਰੀਆ ਦਾ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਬਾਅਦ ਦੁਪਹਿਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 7 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ।
Also Read: ਮਹਾਰਾਸ਼ਟਰ ‘ਚ ਨਵੀਂ ਸਰਕਾਰ: ਫੜਨਵੀਸ ਅੱਜ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ, ਸ਼ਿੰਦੇ ਹੋਣਗੇ ਉਪ ਮੁੱਖ ਮੰਤਰੀ



