ਮਾਨਸਾ-ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸਿੱਧੂ ਦੀ ਮਾਂ ਚਰਨ ਕੌਰ ਦੇ ਫਰਜ਼ੀ ਦਸਤਕ ਕਰ ਕੇ ਅੰਗਹੀਣ ਪੈਨਸ਼ਨ ਲਗਵਾਈ ਗਈ ਹੈ। ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਵਿਭਾਗ ਦੀ ਟੀਮ ਮੂਸਾ ਪਿੰਡ ਪੁੱਜੀ ਤੇ ਹੈਂਡੀਕੇਪ ਬਾਰੇ ਪੁੱਛਗਿੱਛ ਕੀਤੀ ਗਈ। ਦਰਅਸਲ, ਜਦੋਂ ਵਿਭਾਗ ਵਲੋਂ ਜਾਂਚ ਕੀਤੀ ਗਈ ਕਿ ਮੂਸਾ ਪਿੰਡ ‘ਚ ਪਰਮਜੀਤ ਕੌਰ ਨਾਂ ਦੀ ਕੋਈ ਹੈਂਡੀਕੇਪ ਹੈ? ਜਾਂਚ ਦੌਰਾਨ ਪਤਾ ਲੱਗਾ ਕਿ ਇਸ ਨਾਂ ਦੀ ਅਜਿਹੀ ਕੋਈ ਮਹਿਲਾ ਨਹੀਂ ਹੈ, ਜਿਸ ਦੀ ਪੈਨਸ਼ਨ ਲਈ ਅਪਲਾਈ ਕੀਤੀ ਗਈ ਹੋਵੇ।
ਉਥੇ ਹੀ ਬਾਪੂ ਬਲਕੌਰ ਸਿੰਘ ਨੇ ਇਸ ਮਾਮਲੇ ‘ਤੇ ਸਖ਼ਤੀ ਵਰਤਦਿਆਂ ਇਸ ਦੀ ਜਾਣਕਾਰੀ ਮਾਨਸਾ ਪੁਲਿਸ ਨੂੰ ਦਿੱਤੀ ਅਤੇ ਅਣਪਛਾਤਿਆਂ ਖ਼ਿਲਾਫ਼ ਪਰਚਾ ਵੀ ਦਰਜ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਪਰਮਜੀਤ ਕੌਰ ਦੇ ਨਾਂ ਤੋਂ ਇਹ ਪੈਨਸ਼ਨ ਲਗਵਾਈ ਗਈ ਸੀ। ਮੂਸਾ ਪਿੰਡ ਦੇ ਮੌਜੂਦਾ ਸਰਪੰਚ ਮਾਤਾ ਚਰਨ ਕੌਰ ਦੇ ਫਰਜ਼ੀ ਦਸਤਕ ਕੀਤੇ ਗਏ ਅਤੇ ਮੋਹਰ ਵੀ ਲਗਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਪਿੰਡ ਲੰਡੂਕਾ ਦੇ ਰਹਿਣ ਵਾਲੇ ਪਰਮੀਤ ਕੌਰ ਪਤਨੀ ਵੀਰਪਾਲ ਸਿੰਘ ਦੇ ਆਧਾਰਕਾਰਡ ਨਾਲ ਛੇੜਛਾੜ ਕਰਕੇ, ਫੋਟੋ ਬਦਲ ਕੇ ਅਤੇ ਨਕਲੀ ਹੈਂਡੀਕੇਪ ਸਰਟੀਫਿਕੇਟ ਬਣਾ ਕੇ ਵਿਭਾਗ ਨੂੰ ਭੇਜਿਆ ਗਿਆ। ਉਥੇ ਹੀ ਪੁਲਿਸ ਵੀ ਇਸ ਮਾਮਲੇ ਨੂੰ ਲੰਮੇਂ ਹੱਥੀਂ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨਾਲ ਹੋਇਆ ਧੋਖਾ!
ਮਾਨਸਾ-ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸਿੱਧੂ ਦੀ ਮਾਂ…
