ਸਿੱਧੂ ਮੂਸੇਵਾਲਾ ਕਤਲ ਮਾਮਲਾ : ਪਾਕਿਸਤਾਨ ਭੱਜਣ ਦੀ ਫਿਰਾਕ ‘ਚ ਸਨ ਗੈਂਗਸਟਰ, 1 ਢੇਰ 2 ਨੂੰ ਪੁਲਿਸ ਨੇ ਘੇਰਿਆ

ਅੰਮ੍ਰਿਤਸਰ- ਗਾਇਕ ਮੂਸੇਵਾਲਾ ਕਤਲ ਵਿਚ ਸ਼ਾਮਲ 3 ਸ਼ਾਰਪ ਸ਼ੂਟਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਘੇਰ ਲਿਆ ਹੈ। ਅਟਾਰੀ ਬਾਰਡਰ ਤੋਂ 10 ਕਿਮੀ ਦੂਰ ਹੁਸ਼ਿਆਰ…

ਅੰਮ੍ਰਿਤਸਰ- ਗਾਇਕ ਮੂਸੇਵਾਲਾ ਕਤਲ ਵਿਚ ਸ਼ਾਮਲ 3 ਸ਼ਾਰਪ ਸ਼ੂਟਰ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਘੇਰ ਲਿਆ ਹੈ। ਅਟਾਰੀ ਬਾਰਡਰ ਤੋਂ 10 ਕਿਮੀ ਦੂਰ ਹੁਸ਼ਿਆਰ ਨਗਰ ਵਿਚ 3 ਘੰਟੇ ਤੋਂ ਐਨਕਾਉਂਟਰ ਜਾਰੀ ਹੈ। ਇਕ ਗੈਂਗਸਟਰ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ। 3 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।
3 ਵਿਚੋਂ ਦੋ ਗੈਂਗਸਟਰ ਦੇ ਨਾਂ ਮਨਪ੍ਰੀਤ ਮਨੁੰ ਕੁੱਸਾ ਅਤੇ ਜਗਰੂਪ ਰੂਪਾ ਹੈ। ਤੀਜੇ ਗੈਂਗਸਟਰ ਦੀ ਪਛਾਣ ਨਹੀਂ ਹੋਈ ਸਕੀ ਹੈ। ਮਾਰਿਆ ਗਿਆ ਗੈਂਗਸਟਰ ਕੌਣ ਹੈ ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਸਾਰਿਆਂ ਦੇ ਪਾਕਿਸਤਾਨ ਭੱਜਣ ਦਾ ਸ਼ੱਕ ਸੀ ਇਸ ਲਈ ਇਹ ਬਾਰਡਰ ਨੇੜੇ ਰੁਕੇ ਸਨ। ਐਂਟੀ ਗੈਂਗਸਟਰ ਟਾਸਕ ਫੋਰਸ ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਨੇ 2 ਕਿਮੀ ਦਾ ਇਲਾਕਾ ਸੀਲ ਕਰ ਦਿੱਤਾ ਹੈ। ਪੁਲਿਸ ਦੇ ਬੈਸਟ ਸ਼ੂਟਰ ਅਤੇ ਕਵਿੱਕ ਰਿਐਕਸ਼ਨ ਟੀਮ ਵੀ ਮੌਕੇ ‘ਤੇ ਮੌਜੂਦ ਹੈ।
ਦੋਹਾਂ ਪਾਸਿਓਂ ਫਾਇਰਿੰਗ ਜਾਰੀ ਹੈ। ਇਕ ਗੈਂਗਸਟਰ ਨੇ ਪੁਲਿਸ ‘ਤੇ ਏ.ਕੇ.47 ਨਾਲ ਗੋਲੀਆਂ ਚਲਾਈਆਂ। ਪੁਲਿਸ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਕਤਲ ਵਿਚ ਇਸਤੇਮਾਲ ਹੋਏ ਹਥਿਾਰ ਇਨ੍ਹਾਂ ਦੋਹਾਂ ਕੋਲ ਹਨ। ਪੁਲਿਸ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਦਿੱਤੀ ਹੈ।

Leave a Reply

Your email address will not be published. Required fields are marked *