ਚੰਡੀਗੜ੍ਹ– ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਕਰੀਬੀ ਤੇ ਮੈਨੇਜਰ ਸ਼ਗਨਪ੍ਰੀਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਖੁਦ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਦੇ ਹੋਏ ਸ਼ਗਨਪ੍ਰੀਤ ਨੇ ਹਾਈ ਕੋਰਟ ਵਿਚ 2 ਪਟੀਸ਼ਨਾਂ ਦਾਖਲ ਕੀਤੀਆਂ ਹਨ। ਸ਼ਗਨਪ੍ਰੀਤ ਨੇ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿਚ ਅਗਾਊਂ ਜ਼ਮਾਨਤ ਮੰਗੀ ਹੈ।
Also Read: PSEB 12ਵੀਂ ਦੇ ਨਤੀਜੇ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ
ਉਥੇ ਹੀ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਜਾਨ ਦਾ ਖਤਰਾ ਦੱਸਿਆ ਹੈ। ਉਸ ਨੇ ਹਾਈਕੋਰਟ ਤੋਂ ਸੁਰੱਖਿਆ ਮੰਗੀ ਹੈ। ਉਸ ਨੇ ਕਿਹਾ ਹੈ ਕਿ ਜਦੋਂ ਵੀ ਉਹ ਮੋਹਾਲੀ ਆਏ ਤਾਂ ਏਅਰਪੋਰਟ ਤੋਂ ਲੈ ਕੇ ਤੈਅ ਥਾਂ ਤੱਕ ਜਾਣ ਲਈ ਉਸ ਨੂੰ ਸਕਿਓਰਿਟੀ ਮੁਹੱਈਆ ਕਰਵਾਈ ਜਾਵੇ। ਇਨ੍ਹਾਂ ਪਟੀਸ਼ਨਾਂ ਉੱਤੇ ਜਲਦੀ ਸੁਣਵਾਈ ਹੋ ਸਕਦੀ ਹੈ।
ਮਿੱਡੂਖੇੜਾ ਕਤਲ ਮਾਮਲੇ ਵਿਚ ਸਾਹਮਣੇ ਆਇਆ ਨਾਂ
ਸ਼ਗਨਪ੍ਰੀਤ ਸਿੱਧੂ ਮੂਸੇਵਾਲਾ ਦਾ ਕਰੀਬੀ ਹੈ। ਉਹ ਪਹਿਲਾਂ ਮੂਸੇਵਾਲਾ ਦੇ ਨਾਲ ਹੀ ਰਹਿੰਦਾ ਸੀ। ਮੂਸੇਵਾਲਾ ਦੇ ਸਾਰੇ ਸ਼ੋਅ ਦੀ ਡੀਲਿੰਗ ਕਰਦਾ ਸੀ। ਹਾਲਾਂਕਿ ਸ਼ਗਨਪ੍ਰੀਤ ਪਿਛਲੇ ਸਾਲ ਅਗਸਤ ਮਹੀਨੇ ਵਿਚ ਮੋਹਾਲੀ ਵਿਚ ਮਿੱਡੂਖੇੜਾ ਦੇ ਕਤਲ ਵਿਚ ਉਸ ਦਾ ਨਾਂ ਸਾਹਮਣੇ ਆਇਆ। ਉਦੋਂ ਇਹ ਕਿਹਾ ਗਿਆ ਕਿ ਦਿੱਲੀ ਪੁਲਿਸ ਦੀ ਜਾਂਚ ਵਿਚ ਉਸ ਦਾ ਸਬੰਧ ਮਿੱਡੂਖੇੜਾ ਕਤਲ ਦਾ ਜ਼ਿੰਮਾ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰ ਨਾਲ ਹੈ।
Also Read: ਸੰਗਰੂਰ ਲੋਕ ਸਭਾ ਜਿਮਨੀ ਚੋਣਾਂ ‘ਚ ਜਿੱਤ ਦਰਜ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਹੋਇਆ ਕੋਰੋਨਾ
ਆਸਟਰੇਲੀਆ ਚਲਾ ਗਿਆ ਸੀ ਸ਼ਗਨਪ੍ਰੀਤ
ਇਸ ਤੋਂ ਬਾਅਦ ਸ਼ਗਨਪ੍ਰੀਤ ਅਚਾਨਕ ਆਸਟਰੇਲੀਆ ਚਲਾ ਗਿਆ। ਉਦੋਂ ਤੋਂ ਉਹ ਉਥੇ ਹੀ ਰਹਿ ਰਿਹਾ ਹੈ। ਮੂਸੇਵਾਲਾ ਦਾ ਕਤਲ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਵੀ ਸ਼ੱਕ ਹੈ ਕਿ ਸ਼ਗਨਪ੍ਰੀਤ ਨੂੰ ਮੂਸੇਵਾਲਾ ਨੇ ਹੀ ਆਸਟਰੇਲੀਆ ਭੱਜਣ ਵਿਚ ਮਦਦ ਕੀਤੀ ਸੀ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸੇ ਰੰਜਿਸ਼ ਵਿਚ ਲਾਰੈਂਸ ਗੈਂਗ ਨੇ ਮੂਸੇਵਾਲਾ ਦਾ ਕਤਲ ਕੀਤਾ ਸੀ। ਸ਼ਗਨਪ੍ਰੀਤ ਉੱਤੇ ਸ਼ੱਕ ਸੀ ਕਿ ਉਸ ਨੇ ਮਿੱਡੂਖੇੜਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਨੂੰ ਲੁਕਣ ਲਈ ਥਾਂ ਦਿੱਤੀ ਸੀ।



