ਹੁਣ ਸਿੱਧੂ ਮੂਸੇਵਾਲੇ ਦੀ ਆਈ ਸ਼ਾਮਤ, ਇਸ ਗੀਤ ਦੇ ਕਾਰਨ ਭੜਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ ਦਾ ਐਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਅਜੇ ਤੱਕ ਠੰਢਾ ਨਹੀਂ ਹੋਇਆ ਸੀ ਕਿ ਇਕ ਹੋਰ ਪੰਜਾਬੀ ਗਾਇਕ ਵਿਵਾਦਾਂ ਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ ਵਿਵਾਦ ਅਜੇ ਤੱਕ ਠੰਢਾ ਨਹੀਂ ਹੋਇਆ ਸੀ ਕਿ ਇਕ ਹੋਰ ਪੰਜਾਬੀ ਗਾਇਕ ਵਿਵਾਦਾਂ ਚ ਆ ਗਏ ਹਨ। ਜਾਂ ਫਿਰ ਇਹ ਕਹੀਏ ਕੀ ਇਸ ਗਾਇਕ ਨਾਲ ਵਿਵਾਦ ਦਾ ਪੁਰਾਣਾ ਰਿਸ਼ਤਾ ਹੈ। ਜੀ ਹਾਂ ਤੁਸੀ ਸਹੀ ਸਮਝੇ ਇਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਆਪਣੇ ਗੀਤ ਨੂੰ ਲੈਕੇ ਵਿਵਾਦ ਚ ਆ ਗਏ ਹਨ।

sidhu moose wala

ਦਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਇਕ ਪੇਜ ਤੇ ਆਪਣਾ ਇਕ ਨਵਾਂ ਗਾਣਾ ਲਾਂਚ ਕੀਤਾ ਜਿਸਨੂੰ ਲੈਕੇ ਲੋਕਾਂ ਗੁੱਸਾ ਪ੍ਰਗਟ ਕੀਤਾ ਜਾ ਰਿਹਾ ਹੈ। ਦਸ ਦਈਏ ਕਿ ਗਾਣੇ ਦੇ ਬੋਲ ਚ ਮਾਈ ਭਾਗੋ ਜੀ ਦਾ ਨਾਂ ਲਿਆ ਗਿਆ ਹੈ ਜਿਸ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਗਾਣੇ ਦੇ ਬੋਲ ਇਸ ਪ੍ਰਕਾਰ ਦੇ ਹਨ
ਆਸ਼ਕੀ ਨੀ ਕੀਤੀ ਰਾਹ ਜਾਂਦਿਆਂ ਦੇ ਨਾਲ
ਖੰਡਿਆਂ ਨਾਲ ਖੇਡੀ ਨਾ ਪਰਾਂਦਿਆਂ ਦੇ ਨਾਲ
ਮਾਈ ਭਾਗੋ ਜੇਹੀ ਆ ਤਸੀਰ ਮੁੰਡਿਆ
ਪਰੀਆਂ ਦੇ ਪੈਂਦੇ ਆ ਭੁਲੇਖੇ ਮੁੱਖ ਦੇ
ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ
ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ..

sidhu moose wala
ਇਹਨਾਂ ਗਾਣੇ ਦੀਆਂ ਸਤਰਾਂ ਦੇ ਕਾਰਨ ਸਿੱਖ ਜਥੇਬੰਦੀਆਂ ਵੱਲੋਂ ਗੁੱਸਾ ਜਾਹਿਰ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਧੂ ਮੂਸੇਵਾਲਾ ਆਪਣੇ ਹਥਿਆਰਾਂ ਦੇ ਗੀਤਾਂ ਦੇ ਕਾਰਨ ਚਰਚਾ ਚ ਆਏ ਸੀ।

Leave a Reply

Your email address will not be published. Required fields are marked *