ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੀਆਂ ਗਾਣਿਆਂ ਦੇ ਕਾਰਨ ਕਾਫੀ ਚਰਚਾਂ ‘ਚ ਰਹਿੰਦਾ ਹੈ।
ਜਿਸ ਕਾਰਨ ਗਾਣਿਆਂ ਦੇ ਕਾਰਨ ਹੀ ਸਿੱਧੂ ਮੂਸੇਵਾਲੇ ਦੀ ਸ਼ਿਕਾਇਤ ਵੀ ਹੋਈ ਹੈ। ਦਸ ਦਈਏ ਕਿ ਪੰਜਾਬੀ ਭਾਸਾ ਤੇ ਸੱਭਿਆਚਾਰ ਲਈ ਡਟੇ ਪੰਡਿਤ ਧਨੇਸ਼ਵਰ ਰਾਓ ਨੇ ਸਿੱਧੂ ਤੇ ਉਹਨਾਂ ਦੀ ਮਾਤਾ ਦੇ ਖਿਲਾਫ ਪੰਚਾਇਤ ਵਿਭਾਦ ਚ ਲਿਖਤੀ ਸ਼ਿਕਾਇਤ ਦਿੱਤੀ ਸੀ।
ਜਿਸ ਵਿੱਚ ਪੰਡਿਤਰਾਓ ਨੇ ਕਿਹਾ ਕਿ ਸਿੱਧੂ ਭੜਕਾਊ ਤੇ ਲੱਚਰ ਗਾਇਕੀ ਦਾ ਪ੍ਰਚਾਰ ਕਰ ਰਿਹਾ ਹੈ ਜੋ ਕੋ ਨੌਜਵਾਨਾਂ ਦੇ ਹਿੱਤ ਲਈ ਬਿਲੱਕੁਲ ਵੀ ਠੀਕ ਨਹੀਂ ਹੈ।
ਇਸ ਮਾਮਲੇ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਜੀ ਨੇ ਲਿਖਤੀ ਤੌਰ ਤੇ ਆਪਣੇ ਇਕ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਜਿਸ ਗਾਣੇ ‘ਤੇ ਪੰਡਿਤ ਰਾਓ ਨੂੰ ਇਤਰਾਜ਼ ਹੈ ਉਹ ਪਹਿਲਾ ਗਾਇਆ ਗਿਆ ਸੀ ਪਰ ਹੁਣ ਉਹਨਾਂ ਦਾ ਬੇਟਾ ਭੜਕਾਊ ਤੇ ਲੱਚਰ ਗਾਣੇ ਨਹੀਂ ਗਾਏਗਾ।




