ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਮਸ਼ਹੂਰ ਗਾਇਕ Sidhu ਸਿੱਧੂ ਮੂਸੇ ਵਾਲਾ ਦੇ ਗੀਤਾਂ ਨੂੰ ਪੰਜਾਬੀ ਮਾਂ ਬੋਲੀ ਲਈ ਯਤਨਸ਼ੀਲ ਕਾਰਕੁੰਨ ਪੰਡਿਤ ਰਾਓ ਧਰੇਨਵਰ ਨੇ ਰੋਕ ਲਗਾਉਣ ਦੀ ਤਿਆਰੀ ਆਰੰਭ ਕੀਤੀ ਹੈ। ਪੰਡਿਤ ਰਾਓ ਧਰੇਨਵਰ ਸਿੱਧੂ ਮੂਸੇ ਵਾਲੇ ਗੀਤਾਂ ਤੇ ਇਸ ਕਰਕੇ ਰੋਕ ਲਗਵਾਉਣਾ ਚਾਹੁੰਦੇ ਹਨ
ਕਿਉਂਕਿ ਕੁਝ ਦਿਨਾਂ ਪਹਿਲਾ ਲੁਧਿਆਣੇ ਦੇ ਇਕ ਨੌਜਵਾਨ ਨੂੰ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਨੌਜਵਾਨ ਮੂਸੇਵਾਲਾ ਦੇ ਅਖਾੜੇ ਨੂੰ ਦੇਖਣ ਗਿਆ ਸੀ ਉੱਥੇ ਉਸਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਮਾਮਲੇ ਤੋਂ ਬਾਅਦ ਪੰਡਿਤ ਰਾਉ ਮੂਸੇਵਾਲਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਅਤੇ ਮੁਹਾਲੀ ਦੀ ਪੁਲਿਸ ਨੂੰ ਗਾਇਕ ਦੇ ਖਿਲਾਫ ਸੰਮਨ ਜਾਰੀ ਕਰਨ ਦੀ ਮੰਗ ਕੀਤੀ ਹੈ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਪੰਡਿਤ ਰਾਓ ਧਰੇਨਵਰ ਨੇ ਮੁਹਾਲੀ ਪੁਲਿਸ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਸੰਮਨ ਜਾਰੀ ਕਰ ਪੁੱਛਿਆ ਜਾਵੇ ਕੀ ਉਹਨਾਂ ਦੇ ਭੜਾਵੇ ਗੀਤਾਂ ਨੂੰ ਸੈਂਸਰ ਬੋਰਡ ਵੱਲੋਂ ਪਾਸ ਕੀਤੇ ਗਏ ਹਨ ਜਾਂ ਨਹੀਂ।
ਨਾਲ ਹੀ ਪੰਡਿਤ ਰਾਓ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹਨਾਂ ਦੇ ਗੀਤ ਬੋਰਡ ਵੱਲੋਂ ਪਾਸ ਕੀਤੇ ਗਏ ਹਨ ਤਾਂ ਉਸਦੀ ਕਾਪੀ ਉਹਨਾਂ ਨੂੰ ਦਿੱਤੀ। ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੈਕੇ ਪੰਡਿਰ ਰਾਓ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਗੀਤ ਦੇ ਕਾਰਨ ਹੀ ਨੌਜਵਾਨ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਪੰਡਿਤ ਰਾਓ ਨੇ ਇਹ ਵੀ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਲਿਖ ਕੇ ਦੇਵੇ ਕਿ ਉਹ ਕੀਤੇ ਵੀ ਹਥਿਆਰਾਂ ਵਾਲੇ ਗਾਣੇ ਨਹੀੰ ਗਾਉਣਗੇ। ਦੱਸਣਯੋਗ ਗੱਲ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਅਖਾੜੇ ਨੂੰ ਦੇਖਣ ਆਏ ਇਕ ਲੁਧਿਆਣਾ ਦੇ ਨੌਜਵਾਨ ਦੀ ਲਾਸ਼ ਹੋਟਲ ਦੇ ਕਮਰੇ ਵਿੱਚ ਮਿਲੀ ਸੀ।



