ਸਿੱਧੂ ਮੂਸੇ ਵਾਲਾ ਦੀ ਹੋ ਸਕਦੀ ਹੈ ਸਿਆਸਤ ‘ਚ ਐਂਟਰੀ! ਲੜ ਸਕਦੇ ਨੇ ਚੋਣ

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ (Sidhu Moosa Wala) ਦੇ ਇਨ੍ਹੀਂ ਦਿਨੀਂ ਰਾਜਨੀਤੀ (Politics) ’ਚ ਆਉਣ ਦੇ ਚਰਚੇ ਜ਼ੋਰਾਂ ’ਤੇ ਹਨ। ਕੁਝ ਦਿਨ ਪਹਿਲਾਂ ਤੋਂ…

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ (Sidhu Moosa Wala) ਦੇ ਇਨ੍ਹੀਂ ਦਿਨੀਂ ਰਾਜਨੀਤੀ (Politics) ’ਚ ਆਉਣ ਦੇ ਚਰਚੇ ਜ਼ੋਰਾਂ ’ਤੇ ਹਨ। ਕੁਝ ਦਿਨ ਪਹਿਲਾਂ ਤੋਂ ਹੀ ਇਹ ਅਫਵਾਹਾਂ ਚੱਲ ਰਹੀਆਂ ਹਨ ਕਿ ਸਿੱਧੂ ਮੂਸੇ ਵਾਲਾ ਆਗਾਮੀ ਵਿਧਾਨ ਸਭਾ ਚੋਣਾਂ (Assembly elections) ’ਚ ਨਿੱਤਰ ਸਕਦੇ ਹਨ। ਇਨ੍ਹਾਂ ਅਫਵਾਹਾਂ ਵਿਚਾਲੇ ਚਰਚਾ ਇਹ ਵੀ ਹੈ ਕਿ ਸਿੱਧੂ ਮੂਸੇ ਵਾਲਾ ਅੱਜ ਕਾਂਗਰਸ (Congress) ’ਚ ਸ਼ਾਮਲ ਹੋ ਸਕਦੇ ਹਨ। 

Also Read: ਪੰਜਾਬ ਸਰਕਾਰ ਵਲੋਂ 35 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

ਸੂਤਰਾਂ ਮੁਤਾਬਕ ਮਾਲਵਾ ਏਰੀਆ ਨਾਲ ਸਬੰਧ ਰੱਖਣ ਵਾਲਾ ਸਿੱਧੂ ਮੂਸੇ ਵਾਲਾ ਦਿੱਲੀ ’ਚ ਅਧਿਕਾਰਕ ਤੌਰ ’ਤੇ ਕਾਂਗਰਸ ਪਾਰਟੀ ਜੁਆਇਨ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਇਕ ਮੰਤਰੀ ਰਾਹੀਂ ਸਿੱਧੂ ਮੂਸੇ ਵਾਲਾ ਦੀ ਪਾਰਟੀ ’ਚ ਸ਼ਮੂਲੀਅਤ ਹੋ ਸਕਦੀ ਹੈ। ਸਿੱਧੂ ਮੂਸੇ ਵਾਲਾ ਦੇ ਮਾਨਸਾ ਤੋਂ ਚੋਣ ਲੜਨ ਦੇ ਆਸਾਰ ਹਨ। ਹਾਲਾਂਕਿ ਇਸ ਦੀ ਅਜੇ ਤਕ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਨਿਕਲ ਕੇ ਜ਼ਰੂਰ ਆਈ ਹੈ।

Also Read: ਵੈਕਸੀਨੇਸ਼ਨ ਕੈਂਪ ਦੌਰਾਨ ਡਾਕਟਰ ਨੇ ਨਰਸ ਨਾਲ ਕੀਤੀ ਛੇੜਛਾੜ, ਮਨੀਸ਼ਾ ਗੁਲਾਟੀ ਨੇ ਲਿਆ ਨੋਟਿਸ

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ ਕਿ ਭਾਵੇਂ ਉਹ ਮਿਊਜ਼ਿਕ ’ਚ ਜਾਣ ਜਾਂ ਰਾਜਨੀਤੀ ’ਚ, ਲੋਕਾਂ ਦੀ ਸੁਪੋਰਟ ਤੋਂ ਬਿਨਾਂ ਉਹ ਕੁਝ ਨਹੀਂ ਕਰ ਸਕਦੇ। ਇਸ ਤੋਂ ਇਨ੍ਹਾਂ ਅਫਵਾਹਾਂ ਦੀ ਪੁਸ਼ਟੀ ਹੁੰਦੀ ਜਾਪਦੀ ਹੈ ਕਿ ਸਿੱਧੂ ਮੂਸੇ ਵਾਲਾ ਇਸ ਵਾਰ ਚੋਣ ਮੈਦਾਨ ’ਚ ਉਤਰਨ ਦੀ ਪੂਰੀ ਤਿਆਰੀ ’ਚ ਹਨ।

Also Read: ਭਾਜਪਾ ‘ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ

Leave a Reply

Your email address will not be published. Required fields are marked *