ਸਿਧਾਰਥ ਮਲਹੋਤਰਾ ਨੇ ਪਤਨੀ ਕਿਆਰਾ ਅਡਵਾਨੀ ਦੀ ਫ਼ਿਲਮ ‘ਟੌਸਿਕ’ ਦਾ ਟ੍ਰੇਲਰ ਦੇ ਕੇ ਵਧਾਇਆ ਹੌਂਸਲਾ, ਲਿਖੀ ਖ਼ਾਸ ਗੱਲ

ਮੁੰਬਈ : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਆਪਣੀ ਪਤਨੀ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਆਉਣ ਵਾਲੀ ਵੱਡੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਕਿਆਰਾ ਦੀ…

ਮੁੰਬਈ : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਆਪਣੀ ਪਤਨੀ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਆਉਣ ਵਾਲੀ ਵੱਡੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਕਿਆਰਾ ਦੀ ਵੱਡੇ ਪਰਦੇ ‘ਤੇ ਧਮਾਕੇਦਾਰ ਵਾਪਸੀ ਤੋਂ ਪਹਿਲਾਂ ਸਿਧਾਰਥ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ। ਕੰਨੜ ਸਟਾਰ ਯਸ਼ ਦੀ ਬਹੁ-ਉਡੀਕ ਫ਼ਿਲਮ ‘ਟੌਸਿਕ’ ਦਾ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਸਿਧਾਰਥ ਨੇ ਸੋਸ਼ਲ ਮੀਡੀਆ ਰਾਹੀਂ ਕਿਆਰਾ ਦੀ ਪ੍ਰਦਰਸ਼ਨ ਦੀ ਭਰਪੂਰ ਤਾਰੀਫ਼ ਕੀਤੀ ਹੈ।

ਸਿਧਾਰਥ ਨੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ ਟ੍ਰੇਲਰ

ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ‘ਟੌਸਿਕ’ ਦਾ ਟ੍ਰੇਲਰ ਸਾਂਝਾ ਕਰਦਿਆਂ ਸਿਧਾਰਥ ਮਲਹੋਤਰਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਲਿਖਿਆ ਹੈ। ਉਨ੍ਹਾਂ ਲਿਖਿਆ, “ਮਿਹਨਤ, ਲਗਨ ਅਤੇ ਜਨੂੰਨ… ਇਹ ਸਭ ਕੁਝ ਵੱਡੇ ਪਰਦੇ ‘ਤੇ ਸਾਫ਼ ਦਿਖਾਈ ਦੇਵੇਗਾ। ਇਹ ਤੇਰੀਆਂ ਸਭ ਤੋਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਹੋਵੇਗੀ। ਉਸ ਜਾਦੂ ਨੂੰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜਿਹੜਾ ਗੀਤੂ ਮੋਹਨਦਾਸ, ਯਸ਼, ਤੂੰ ਅਤੇ ਪੂਰੀ ਟੀਮ ਨੇ ਮਿਲ ਕੇ ਬਣਾਇਆ ਹੈ। ਟੀਮ ‘ਟੌਸਿਕ’ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ, 26 ਅਗਸਤ ਦਾ ਇੰਤਜ਼ਾਰ ਹੈ।”

ਟੌਸਿਕ’ ਦੇ ਟ੍ਰੇਲਰ ਨੇ ਮਚਾਇਆ ਤਹਿਲਕਾ

8 ਅਗਸਤ ਨੂੰ ਰਿਲੀਜ਼ ਹੋਏ ਇਸ ਸ਼ਾਨਦਾਰ ਟ੍ਰੇਲਰ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜਿਸ ਵਿੱਚ ਕਿਆਰਾ ਅਡਵਾਨੀ ਦੇ ਕਿਰਦਾਰ ‘ਨਾਦੀਆ’ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਫ਼ਿਲਮ ਵਿੱਚ ਯਸ਼ ਅਤੇ ਕਿਆਰਾ ਤੋਂ ਇਲਾਵਾ ਨਯਨਤਾਰਾ, ਰੁਕਮਣੀ ਵਸੰਤ, ਤਾਰਾ ਸੁਤਾਰੀਆ ਅਤੇ ਹੁਮਾ ਕੁਰੈਸ਼ੀ ਵਰਗੀਆਂ ਦਿੱਗਜ ਅਦਾਕਾਰਾਵਾਂ ਵੀ ਅਦਾਕਾਰੀ ਦੇ ਜੌਹਰ ਦਿਖਾਉਂਦੀਆਂ ਨਜ਼ਰ ਆਉਣਗੀਆਂ।

ਕਿਆਰਾ ਅਡਵਾਨੀ ਨੇ ਆਪਣੇ ਕਿਰਦਾਰ ‘ਤੇ ਕਹੀ ਇਹ ਵੱਡੀ ਗੱਲ

ਬੈਂਗਲੁਰੂ ਵਿੱਚ ਹੋਏ ਸ਼ਾਨਦਾਰ ਟ੍ਰੇਲਰ ਲਾਂਚ ਈਵੈਂਟ ਦੌਰਾਨ, ਕਿਆਰਾ ਨੇ ਡਾਇਰੈਕਟਰ ਗੀਤੂ ਮੋਹਨਦਾਸ ਅਤੇ ਸੁਪਰਸਟਾਰ ਯਸ਼ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ, “ਮੇਰਾ ਪੂਰਾ ਯਕੀਨ ਹੈ ਕਿ ਗੀਤੂ ਅਤੇ ਯਸ਼ ਨੇ ਹੀ ਇਸ ਫ਼ਿਲਮ ਵਿੱਚ ਮੇਰੇ ਲਈ ‘ਨਾਦੀਆ’ ਦਾ ਕਿਰਦਾਰ ਤੈਅ ਕੀਤਾ ਸੀ। ਉਨ੍ਹਾਂ ਨੇ ਮੇਰੇ ਵਿੱਚ ਉਹ ਗੱਲ ਦੇਖੀ ਅਤੇ ਮੇਰੇ ‘ਤੇ ਭਰੋਸਾ ਜਤਾਇਆ ਕਿ ਮੈਂ ਇਹ ਕਰ ਸਕਦੀ ਹਾਂ, ਜਦੋਂ ਕਿ ਮੈਨੂੰ ਖ਼ੁਦ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਇੱਕ ਅਦਾਕਾਰਾ ਵਜੋਂ ਇੰਨਾ ਵੱਡਾ ਅਤੇ ਨਿਡਰ ਕਦਮ ਚੁੱਕਣ ਲਈ ਤਿਆਰ ਹਾਂ।”

ਹੋਰ  ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ: ਸਾਈ ਸੁਦਰਸ਼ਨ ਸ੍ਰੀਲੰਕਾ ਟੈਸਟ ਸੀਰੀਜ਼ ਤੋਂ ਬਾਹਰ, ਸਰਫਰਾਜ਼ ਖਾਨ ਨੂੰ ਮਿਲਿਆ ਮੌਕਾ

ਖ਼ਬਰਾ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *