ਵਿਵਾਦਤ ਬਿਆਨ ਨੂੰ ਲੈਕੇ ਮੁਸੀਬਤ ‘ਚ ਫਸੀ ਸ਼ਵੇਤਾ ਤਿਵਾਰੀ, FIR ਦਰਜ

ਮੁੰਬਈ : ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ (Shweta Tiwari) ਇੱਕ ਨਵੀਂ ਮੁਸੀਬਤ ਵਿੱਚ ਫਸ ਗਈ ਹੈ। ‘ਰੱਬ ਮੇਰੀ ਬ੍ਰਾ ਸਾਈਜ਼ ਲੈ ਰਿਹਾ ਹੈ’, ਇਹ ਵਿਵਾਦਿਤ ਬਿਆਨ…

ਮੁੰਬਈ : ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ (Shweta Tiwari) ਇੱਕ ਨਵੀਂ ਮੁਸੀਬਤ ਵਿੱਚ ਫਸ ਗਈ ਹੈ। ‘ਰੱਬ ਮੇਰੀ ਬ੍ਰਾ ਸਾਈਜ਼ ਲੈ ਰਿਹਾ ਹੈ’, ਇਹ ਵਿਵਾਦਿਤ ਬਿਆਨ ਦੇਣ ‘ਤੇ ਸ਼ਵੇਤਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਵੇਤਾ ਤਿਵਾਰੀ ਦੇ ਖਿਲਾਫ ਭੋਪਾਲ ਦੇ ਸ਼ਿਆਮਲਾ ਹਿਲਸ ਥਾਣੇ ‘ਚ ਆਈਪੀਸੀ ਦੀ ਧਾਰਾ 295 (A) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਵੇਤਾ ‘ਤੇ ਅਜਿਹਾ ਬਿਆਨ ਦੇ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।

Also Read : BJP ਨੇ ਉਮੀਦਵਾਰਾਂ ਦੀ ਤੀਜੀ ਲਿਸਟ ਵੀ ਕੀਤੀ ਜਾਰੀ

ਕੀ ਹੈ ਸਾਰਾ ਵਿਵਾਦ?

ਭੋਪਾਲ ‘ਚ ਆਪਣੀ ਆਉਣ ਵਾਲੀ ਵੈੱਬ ਸੀਰੀਜ਼ (Web Series) ਦੇ ਲਾਂਚ ਈਵੈਂਟ ‘ਚ ਸਟਾਰਕਾਸਟ ਨਾਲ ਪਹੁੰਚੀ ਸ਼ਵੇਤਾ ਤਿਵਾਰੀ ਨੇ ਮਜ਼ਾਕ ‘ਚ ਇਕ ਵਿਵਾਦਿਤ ਬਿਆਨ ਦਿੱਤਾ ਹੈ। ਸ਼ਵੇਤਾ ਨੇ ਹੱਸ ਕੇ ਕਿਹਾ- ‘ਰੱਬ ਮੇਰੀ ਬ੍ਰਾ ਦਾ ਸਾਈਜ਼ ਲੈ ਰਿਹਾ ਹੈ।’ ਦੇਖਦੇ ਹੀ ਦੇਖਦੇ ਸ਼ਵੇਤਾ ਦਾ ਇਹ ਬਿਆਨ ਵਾਇਰਲ ਹੋ ਗਿਆ। ਸ਼ਵੇਤਾ ਦੇ ਇਸ ਬਿਆਨ ਦੀ ਸਿਆਸੀ ਗਲਿਆਰਿਆਂ ‘ਚ ਵੀ ਚਰਚਾ ਹੋਣ ਲੱਗੀ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ (Dr. Narotam Mishra) ਨੇ ਸ਼ਵੇਤਾ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਅਭਿਨੇਤਰੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਸੀ।

Also Read : BSF ਨੂੰ ਮਿਲੀ ਵੱਡੀ ਸਫਲਤਾ, ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ

ਕੀ ਹੈ ਸ਼ਵੇਤਾ ਤਿਵਾਰੀ ਦੇ ਬਿਆਨ ਦੀ ਸੱਚਾਈ?

ਸ਼ਵੇਤਾ ਤਿਵਾਰੀ (Shweta Tiwari) ਦੀ ਸੀਰੀਜ਼ ‘ਸ਼ੋ ਸਟਾਪਰ – ਮੀਟ ਦ ਬ੍ਰਾ ਫਿਟਰ’ ਦੇ ਲਾਂਚ ਈਵੈਂਟ ਦੇ ਹੋਸਟ ਸਲਿਲ ਆਚਾਰੀਆ ਨੇ ਅਦਾਕਾਰਾ ਦੇ ਬਿਆਨ ਦੀ ਸੱਚਾਈ ਦੱਸੀ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਸ਼ਵੇਤਾ ਨੇ ਕਿਸ ਸੰਦਰਭ ਵਿੱਚ ਗੱਲ ਕੀਤੀ ਸੀ। ਵੀਡੀਓ ‘ਚ ਸਲਿਲ ਕਹਿੰਦੇ ਹਨ- ਕਲਿੱਪ ‘ਚ ਕੁਝ ਗਲਤ ਸੰਚਾਰ ਹੋਇਆ ਹੈ, ਜਿਸ ‘ਤੇ ਵਿਵਾਦ ਹੋ ਰਿਹਾ ਹੈ। ਇਹ ਸਵਾਲ ਮੈਂ ਖੁਦ ਪੁੱਛਿਆ ਸੀ। ਮੇਰੇ ਸਾਹਮਣੇ ਸੌਰਭ ਰਾਜ ਜੈਨ ਬੈਠੇ ਸਨ ਉਨ੍ਹਾਂ ਨੇ ਕਈ ਮਿਥਿਹਾਸਕ ਸ਼ੋਅ ਕੀਤੇ ਹਨ।

Also Read : ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਆਈ ਕਮੀ, ਪਿਛਲੇ 24 ਘੰਟਿਆਂ ‘ਚ 2.51 ਲੱਖ ਨਵੇਂ ਮਾਮਲੇ ਦਰਜ

‘ਮੈਂ ਉਨ੍ਹਾਂ ਨੂੰ ਪੁੱਛਿਆ ਕਿ ਭਗਵਾਨ ਤੋਂ ਸਿੱਧਾ ਬ੍ਰਾ ਫਿਟਰ, ਤਾਂ ਉਨ੍ਹਾਂ ਕਿਹਾ ਕੀ ਜੀ ਹਾਂ ਅਸੀਂ ਭਗਵਾਨ ਤੋਂ ਫਿਟਿੰਗ ਕਰਵਾ ਰਹੇ ਹਾਂ। ਸ਼ਵੇਤਾ ਦੇ ਬਿਆਨ ਦੇ ਪੂਰੇ ਪ੍ਰਸੰਗ ਨੂੰ ਸਮਝਣਾ ਚਾਹੀਦਾ ਹੈ। ਸੁਰਖੀਆਂ ‘ਚ ਰਹਿਣ ਲਈ ਗੱਲਾਂ ਨੂੰ ਤੋੜ ਮਰੋੜ ਕੇ ਨਾ ਦੇਖੋ।

Also Read : BSF ਨੂੰ ਮਿਲੀ ਵੱਡੀ ਸਫਲਤਾ, ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ

ਸ਼ਵੇਤਾ ਤਿਵਾਰੀ ਦੀ ਇਸ ਵੈੱਬ ਸੀਰੀਜ਼ ‘ਚ ਉਸ ਦੇ ਨਾਲ ਰੋਹਿਤ ਰਾਏ, ਦਿਗਾਂਗਨਾ ਸੂਰਿਆਵੰਸ਼ੀ, ਸੌਰਭ ਰਾਜ ਜੈਨ, ਸ਼ਵੇਤਾ ਤਿਵਾਰੀ, ਕੰਵਲਜੀਤ ਨਜ਼ਰ ਆਉਣਗੇ। ਸੀਰੀਜ਼ ਦੀ ਸ਼ੂਟਿੰਗ ਭੋਪਾਲ ‘ਚ ਹੋਵੇਗੀ। ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋ ਗਿਆ ਹੈ। ਇਸ ਪੂਰੇ ਹੰਗਾਮੇ ‘ਤੇ ਸ਼ਵੇਤਾ ਤਿਵਾਰੀ ਦੇ ਪੱਖ ਤੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

Leave a Reply

Your email address will not be published. Required fields are marked *