ਦੁਕਾਨ ਦਾ ਸ਼ਟਰ ਭੰਨ ਕੇ ਲੱਖਾਂ ਦੀ ਚੋਰੀ ਨੂੰ ਦਿੱਤਾ ਅੰਜਾਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿਮਾਗੀ ਚੋਰਾਂ ਨੇ ਲੁਧਿਆਣਾਂ ਦੇ ਜਮਾਲਪੁਰ ਚੌਕ ਦੇ ਵਿਚਾਲੇ ਇਕ ਮੋਬਾਈਲ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਕੇ ਲੱਖਾਂ ਦੀ ਚੋਰੀ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦਿਮਾਗੀ ਚੋਰਾਂ ਨੇ ਲੁਧਿਆਣਾਂ ਦੇ ਜਮਾਲਪੁਰ ਚੌਕ ਦੇ ਵਿਚਾਲੇ ਇਕ ਮੋਬਾਈਲ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਕੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਦੱਸ ਦਈਏ ਚੋਰਾਂ ਨੇ ਬਹੁਤ ਹੀ ਚਾਲਾਕੀ ਨਾਲ ਮਿਡਲਾਕ ਕਟਰ ਕੱਟ ਕੇ ਦੁਕਾਨ ਵਿਚ ਦਾਖਲ ਹੋਏ, ਫਿਰ ਦੁਕਾਨ ਵਿਚੋਂ ਕਰੀਬ 15 ਲੱਖ ਰੁਪਏ ਦੇ ਮੋਬਾਈਲ ਫੋਨ ਚੋਰੀ ਕਰ ਫਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ, ਚੋਰ ਮੋਬਾਈਲ ਫੋਨ ਦੇ ਡੱਬੇ ਉੱਥੇ ਹੀ ਸੁੱਟ ਗਏ।

ਜਾਣਕਾਰੀ ਮੁਤਾਬਿਕ ਗੁਰਕੀਰਤ ਸਿੰਘ ਦੀ ਜਮਾਲਪੁਰ ਚੌਕ ਦੇ ਵਿਚਾਲੇ ਮੋਬਾਈਲ ਦੀ ਦੁਕਾਨ ਹੈ, ਜਿੱਥੇ ਉਹ ਨਵੇਂ ਅਤੇ ਪੁਰਾਣੇ ਮੋਬਾਈਲ ਵੇਚਣ ਅਤੇ ਖਰੀਦਣ ਦਾ ਕਾਰੋਬਾਰ ਕਰਦਾ ਹੈ। ਐਤਵਾਰ ਨੂੰ ਦੁਕਾਨ ਬੰਦ ਕਰਕੇ ਜਦੋਂ ਉਹ ਘਰ ਚਲਾ ਗਿਆ ਤਾਂ ਪਿੱਛੇ ਚੋਰ ਦੁਕਾਨ ਦਾ ਸ਼ਟਰ ਕੱਟ ਕੇ ਦੁਕਾਮ ਅੰਦਰ ਦਾਖਲ ਹੋ ਗਏ। ਚੋਰ ਦੁਕਾਨ ਦੇ ਅੰਦਰ ਪਏ ਮੋਬਾਈਲ ਫੋਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲੈ ਗਏ।

ਚੋਰਾਂ ਨੇ ਮੋਬਾਈਲ ਫੋਨ ਚੋਰੀ ਕਰ ਖਾਲੀ ਡਿੱਬੇ ਦੁਕਾਨ ‘ਚ ਸੁੱਟ ਗਏ। ਦੁਕਾਨਦਾਰ ਗੁਰਕੀਰਤ ਸਿੰਘ ਜਦੋਂ ਸਵੇਰੇ ਦੁਕਾਨ ‘ਤੇ ਆਏ ਤਾਂ ਸ਼ਟਰ ਟੁੱਟਿਆ ਵੇਖ ਕੇ ਉਸ ਦੇ ਹੋਸ਼ ਉੱਡ ਗਏ। ਉਸਨੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ।ਉਥੇ ਮੋਬਾਈਲ ਫੋਨਾਂ ਦੇ ਖਾਲੀ ਡਿੱਬੇ ਸੁੱਟੇ ਪਏ ਸੀ ਅਤੇ ਫੋਨ ਗਾਇਬ ਸਨ। ਇਸ ਬਾਰੇ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਥਾਣਾ ਮੋਤੀ ਨਗਰ ਦੇ ਐਸਐਚਓ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ, ਉਸਨੂੰ ਚੋਰੀ ਦੀ ਸ਼ਿਕਾਇਤ ਮਿਲੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੁਕਾਨ ਦੇ ਅੰਦਰ ਅਤੇ ਬਾਹਰ ਲਗਾਏ ਗਏ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੇ ਹਨ। ਜਾਂਚ ਤੋਂ ਬਾਅਦ ਛੇਤੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ  ਜਾਵੇਗਾ।

Leave a Reply

Your email address will not be published. Required fields are marked *