ਨਿਸ਼ਾਨੇਬਾਜ਼ ਗੌਰੀ ਸ਼ੀਓਰਨ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਦੇਸ਼ ਲਈ ਜਿੱਤੇ ਕਈ ਤਗਮੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਗੌਰੀ ਸ਼ੀਓਰਨ ਨੇ ਆਖਰਕਾਰ ਸਾਬਤ ਕਰ ਦਿੱਤਾ ਕਿ ਉਸਨੂੰ ਗੋਲਡਨ ਗਰਲ ਐਂਵੇ ਹੀ ਨਹੀਂ ਕਿਹਾ ਜਾਂਦਾ। ਗੌਰੀ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਗੌਰੀ ਸ਼ੀਓਰਨ ਨੇ ਆਖਰਕਾਰ ਸਾਬਤ ਕਰ ਦਿੱਤਾ ਕਿ ਉਸਨੂੰ ਗੋਲਡਨ ਗਰਲ ਐਂਵੇ ਹੀ ਨਹੀਂ ਕਿਹਾ ਜਾਂਦਾ। ਗੌਰੀ ਨੇ 25 ਮੀਟਰ ਪਿਸਟਲ ਈਵੈਂਟ ਵਿੱਚ ਦੱਖਣੀ ਏਸ਼ੀਆਈ ਖੇਡਾਂ ‘ਚ ਸੋਨ ਅਤੇ ਇਕੋ ਵਰਗ ‘ਚ ਸਿਲਵਰ ਮੈਡਲ ਜਿੱਤਿਆ ਹੈ। ਨੇਪਾਲ ਵਿੱਚ 1 ਤੋਂ 10 ਦਸੰਬਰ ਤੱਕ ਦੱਖਣੀ ਏਸ਼ੀਅਨ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕੜੀ ਮਿਹਨਤ ਸਦਕਾ ਜਿੰਦਗੀ ‘ਚ ਇਹ ਮੁਕਾਮ ਪਾਇਆ ਹੈ ।

ਦੇਸ਼ ਦੇ ਲਈ ਜਿੱਤ ਹਾਸਿਲ ਕਰ ਮਾ-ਪਿਓ ਦਾ ਨਾਂ ਰੁਸ਼ਨਾਇਆ ਹੈ।।

ਬੁੱਧਵਾਰ ਦਾ ਦਿਨ ਭਾਰਤੀ ਨਿਸ਼ਾਨੇਬਾਜ਼ਾਂ ਦੇ ਨਾਮ ਰਿਹਾ। ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਸੋਨ ਤਗਮਾ ਜਿੱਤ ਇੱਕ ਵਾਰ ਫਿਰ ਦੇਸ਼ ਨੂੰ ਮਾਣ ਦਿਵਾਇਆ। ਸੋਨੇ ਦਾ ਤਗਮਾ ਜਿੱਤਣ ਵਾਲੀ ਟੀਮ ਵਿੱਚ ਸ਼ਹਿਰ ਦੀ ਗੌਰੀ ਸ਼ਯੋਰਨ ਤੋਂ ਇਲਾਵਾ ਅਨੁਰਾਜ ਸਿੰਘ ਅਤੇ ਨੀਰਜ ਕੌਰ ਵੀ ਸ਼ਾਮਲ ਹਨ। ਇਸ ਤੋਂ ਬਾਅਦ ਗੌਰੀ ਸ਼ੀਓਰਨ ਨੇ 25 ਮੀਟਰ ਸਿੰਗਲ ਵਰਗ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਗੌਰੀ ਸ਼ੀਓਰਨ ਦੇ ਪਿਤਾ ਜਗਦੀਪ ਸਿੰਘ ਸ਼ੀਓਰਨ ਆਈਏਐਸ ਅਧਿਕਾਰੀ ਹਨ। ਉਹ ਵਿਸ਼ੇਸ਼ ਸਕੱਤਰ ਵਿੱਤ ਹਰਿਆਣਾ ਵਜੋਂ ਤਾਇਨਾਤ ਹੈ, ਜਿਨ੍ਹਾਂ ਲਈ ਇਹ ਦਿਨ ਬੇਹੱਦ ਖਾਸ ਰਿਹਾ।

ਪੂਰੀ ਤਿਆਰੀ ਨਾਲ ਪਹੁੰਚੀ ਮੈਦਾਨ ‘ਚ

Image result for Gauri Sheoran's Father

ਗੌਰੀ ਪਿਛਲੇ ਇਕ ਮਹੀਨੇ ਤੋਂ ਸਾਉਥ ਏਸ਼ੀਅਨ ਖੇਡਾਂ ਦੀ ਤਿਆਰੀ ਕਰ ਰਹੀ ਸੀ। ਇਸਦੇ ਲਈ, ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕਈਂ ​​ਘੰਟੇ ਉਹ ਅਭਿਆਸ ਕਰਦੀ ਸੀ।  ਇਸ ਸ਼ੂਟਿੰਗ ਵਿੱਚ ਪਾਕਿਸਤਾਨ, ਸ੍ਰੀਲੰਕਾ ਅਤੇ ਅਫਗਾਨਿਸਤਾਨ ਦੀਆਂ ਕਈ ਟੀਮਾਂ ਹਿੱਸਾ ਲੈ ਰਹੀਆਂ ਹਨ। ਮੁਕਾਬਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਗੌਰੀ ਨੇ ਕਿਹਾ ਕਿ, ਭਾਰਤੀ ਟੀਮ ਦੂਜੀ ਟੀਮਾਂ ਵਿਚੋਂ ਸਰਬੋਤਮ ਹੈ। ਇਸ ਨੂੰ ਭਾਰਤੀ ਮਹਿਲਾ ਨਿਸ਼ਾਨੇਬਾਜ਼ ਨੇ ਟੂਰਨਾਮੈਂਟ ਵਿੱਚ ਤਮਗਾ ਜਿੱਤ ਕੇ ਸਾਬਤਿ ਕਰ ਦਿਖਾਇਆ ਹੈ।

ਪਿਤਾ ਦੇ ਸਾਥ ਨੇ ਵਧਾਇਆ ਹੌਂਸਲਾ

ਗੌਰੀ ਸ਼ੀਓਰਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਜਾਣ ਵਿੱਚ ਉਸ ਦੇ ਪਿਤਾ ਜਗਦੀਪ ਸਿੰਘ ਸ਼ੀਓਰਾਨ ਦਾ ਵੱਡਾ ਹੱਥ ਹੈ। ਪਿਤਾ ਹੋਣ ਤੋਂ ਇਲਾਵਾ ਜਗਦੀਪ ਸਿੰਘ ਖੇਡ ਪ੍ਰੇਮੀ ਵੀ ਹਨ। ਅੱਜ ਉਨ੍ਹਾਂ ਦੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਪੱਧਰ ‘ਤੇ ਗੌਰੀ ਚ ਸਫਲ ਹੋਈ ਹੈ। ਜਗਦੀਪ ਸਿੰਘ ਹਮੇਸ਼ਾਂ ਆਪਣੀ ਧੀ ਦਾ ਸਮਰਥਨ ਕਰਦੇ ਹਨ, ਚਾਹੇ ਇਹ ਤਮਗਾ ਜਿੱਤਣਾ ਹੈ ਜਾਂ ਹਾਰਨ ਤੋਂ ਬਾਅਦ ਧੀ ਦਾ ਮਨੋਬਲ ਉੱਚਾ ਕਰਨਾ ਹੈ। ਉਹ ਮੁਕਾਬਲੇ ਵਿੱਚ, ਹਰੇਕ ਜਿੱਤ ਦੇ ਜਸ਼ਨ ਵਿੱਚ ਉਸ ਨਾਲ ਸ਼ਾਮਲ ਹਨ। 

ਧੀ ‘ਤੇ ਮਾਣ: ਜਗਦੀਪ ਸਿੰਘ
ਜਗਦੀਪ ਸਿੰਘ ਸ਼ੀਓਰਨ ਨੇ ਕਿਹਾ ਕਿ, ਅਕਸਰ ਆਈ.ਏ.ਐਸ ਮਾਪੇ ਚਾਹੁੰਦੇ ਹਨ ਕਿ, ਉਨ੍ਹਾਂ ਦੇ ਬੱਚੇ ਆਈ.ਏ.ਐੱਸ. ਬਣਨ ਪਰ ਉਨ੍ਹਾਂ ਨੇ ਬੇਟੀ ਗੌਰੀ ਅਤੇ ਬੇਟੇ ਇੰਟਰਨੈਸ਼ਨਲ ਸ਼ੂਟਰ ਵਿਸ਼ਵਜੀਤ ਸਿੰਘ ਨੂੰ ਖੇਡਾਂ ਪ੍ਰਤੀ ਸਮਰਪਿਤ ਕੀਤਾ ਹੈ।  ਮੈਨੂੰ ਆਪਣੇ ਬੱਚਿਆਂ ਤੇ ਮਾਣ ਹੈ। ਮੈਨੂੰ ਬੇਟੀ ਗੌਰੀ ‘ਤੇ ਮਾਣ ਹੁੰਦਾ  ਹੈ, ਜਦੋਂ ਉਹ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ’ ਤੇ ਤਮਗੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਦੀ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਖੇਡ ਵਿੱਚ ਹਰ ਤਰ੍ਹਾਂ ਦੀ ਚੁਣੌਤੀ ਨੂੰ ਪਸੰਦ ਕਰਦੀ ਹੈ।

ਗੌਰੀ ਦਾ ਅੰਤਰਾਸ਼ਟਰੀ ਭਵਿੱਖ
ਗੌਰੀ ਨੇ ਆਪਣੇ ਖੇਡ ਕਰੀਅਰ ‘ਚ  ਹੁਣ ਤੱਕ 26 ਅੰਤਰਾਸ਼ਟਰੀ ਪੱਧਰ ‘ਤੇ 26 ਤਮਗੇ ਜਿੱਤੇ ਹਨ, ਜਿਸ ਵਿੱਚ  10 ਸੋਨ, 8 ਚਾਂਦੀ ਅਤੇ 8 ਕਾਂਸੇ ਦੇ ਤਮਗੇ ਜਿੱਤੇ ਹਨ। ਉੱਥੇ ਹੀ ਨੈਸ਼ਨਲ ਅਤੇ ਸਟੇਟ  ਲੈਵਲ ‘ਤੇ ਹੁਣ ਤੱਕ 102 ਤਮਗੇ ਆਪਣੇ ਨਾਮ ਕਰ ਚੁੱਕੀ ਹੈ।

 

Leave a Reply

Your email address will not be published. Required fields are marked *