ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੋਹਫੇ ‘ਚ ਮਿਲੀ ਪੰਜਾਬੀ ਜੁੱਤੀ

ਕੋਟਕਪੁਰਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਆਪਣੀ ਸਾਦਗੀ ਕਾਰਣ ਲੋਕਾਂ ਵਿਚ ਹਰਮਨ ਪਿਆਰੇ ਬਣਦੇ ਜਾ ਰਹੇ ਹਨ। ਇਸ…

ਕੋਟਕਪੁਰਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਆਪਣੀ ਸਾਦਗੀ ਕਾਰਣ ਲੋਕਾਂ ਵਿਚ ਹਰਮਨ ਪਿਆਰੇ ਬਣਦੇ ਜਾ ਰਹੇ ਹਨ। ਇਸ ਦੀ ਤਾਜ਼ਾ  ਮਿਸਾਲ ਕੋਟਕਪੂਰਾ (Kotakpura) ਵਿਚ ਦੇਖਣ ਨੂੰ ਮਿਲੀ।

ਦਰਅਸਲ ਸੀ.ਐੱਮ. ਚੰਨੀ (CM Channi) ਅੱਜ ਇਥੇ ਇਕ ਰੈਲੀ (Rally) ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਹੈਲੀਪੈਡ (Helipad) ਨੇੜੇ ਮੌਜੂਦ ਲੋਕਾਂ ਨਾਲ ਮੁਲਾਕਾਤ ਕੀਤੀ। ਜਦੋਂ ਸੀ.ਐੱਮ. ਚੰਨੀ (CM Channi) ਜਨਤਾ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਉਥੇ ਮੌਜੂਦ ਇਕ ਵਿਅਕਤੀ ਨੇ ਪੰਜਾਬੀ ਜੁੱਤੀ (Shoes) ਤੋਹਫੇ ਵਜੋਂ ਉਨ੍ਹਾਂ ਨੂੰ ਦਿੱਤੀ। ਮੁੱਖ ਮੰਤਰੀ ਨੇ ਪੰਜਾਬੀ ਜੁੱਤੀ ਨੂੰ ਆਪਣੇ ਮੱਥੇ ‘ਤੇ ਲਗਾ ਕੇ ਸਤਿਕਾਰ ਸਣੇ ਸਵੀਕਾਰ ਕਰ ਲਿਆ।

ਕੋਟਕਪੂਰਾ ਅਤੇ ਜੈਤੋ ਹਲਕੇ ਦੇ ਵਿਕਾਸ ਕਾਰਜਾਂ ਲਈ ਕਈ ਐਲਾਨ ਕੀਤੇ ਗਏ।ਇਸ ਰੈਲੀ ਵਿੱਚ ਹੁਮ ਹੁੰਮਾ ਕੇ ਪਹੁੰਚੇ ਲੋਕਾਂ ਅਤੇ ਮੁੱਖ ਮੰਤਰੀ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ।

Leave a Reply

Your email address will not be published. Required fields are marked *