‘ਸ਼ਿਵ ਜੀ ‘ ਨੇ ਦਿਖਾਇਆ ਚਮਤਕਾਰ, ਤੁਲਸੀ ਦੇ ਪੱਤਿਆਂ ‘ਤੇ ਦਿੱਤੇ ਦਰਸ਼ਨ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਹਿੰਦੇ ਹਨ ਕਿ,   ਰੱਬ ਆਪਣੇ ਸੱਚੇ ਭਗਤਾਂ ਦਾ ਸਾਥ ਨਹੀਂ ਛੱਡਦਾ ਅਤੇ ਸਮੇਂ-ਸਮੇਂ ‘ਤੇ ਕਿਸੇ-ਨਾ-ਕਿਸੇ ਚਮਤਕਾਰ ਰਾਹੀ ਆਪਣੀ ਮੌਜੂਦਗੀ ਦਾ ਅਹਿਸਾਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਹਿੰਦੇ ਹਨ ਕਿ,   ਰੱਬ ਆਪਣੇ ਸੱਚੇ ਭਗਤਾਂ ਦਾ ਸਾਥ ਨਹੀਂ ਛੱਡਦਾ ਅਤੇ ਸਮੇਂ-ਸਮੇਂ ‘ਤੇ ਕਿਸੇ-ਨਾ-ਕਿਸੇ ਚਮਤਕਾਰ ਰਾਹੀ ਆਪਣੀ ਮੌਜੂਦਗੀ ਦਾ ਅਹਿਸਾਸ ਵੀ ਕਰਵਾਉਂਦਾ ਹੈ। ਅਜਿਹਾ ਹੀ ਇੱਕ ਚਮਤਕਾਰ ਲੁਧਿਆਣਾ ਨੇੜੇ ਪੈਂਦੀ ਤਹਿਸੀਲ ਸਾਹਨੇਵਾਲ ਵਿਖੇ ਵਈ ਵਾਪਰਿਆ ਹੈ, ਜਿੱਥੇ ਇੱਕ ਘਰ ਵਿੱਚ ਲਾਏ ਤੁਲਸੀ ਦੇ ਪੌਦੇ ਦੇ ਦੋ ਪੱਤਿਆਂ ਉੱਤੇ ਭਗਵਾਨ ਸ਼ਿਵ ਨੇ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਹੈ ਭਾਵ ਤੁਲਸੀ ਦੇ ਪੱਤਿਆਂ ‘ਤੇ ਓਮ ਦੇ ਦਰਸ਼ਨ ਹੋਏ ਹਨ। ਇਸ ਖ਼ਬਰ ਦੇ ਨਾਲ ਚਾਰੇ ਪਾਸੇ ਦੇ ਲੋਕ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਅਤੇ ਤੁਲਸੀ ਦੀ ਪੂਜਾ ਕਰ ਰਹੇ ਹਨ।। ਹਰ ਕੋਈ ਇਸ ਨੂੰ ਚਮਤਕਾਰ ਕਹਿ ਰਿਹਾ ਹੈ।

ਸਾਹਨੇਵਾਲ ਨਿਵਾਸੀ ਰਾਜਕੁਮਾਰ ਨੇ ਦੱਸਿਆ, ਠਾਕੁਰ ਜੀ ਉਨ੍ਹਾਂ ਦੇ ਘਰ ਬੈਠੇ ਹਨ। ਇਸ ਲਈ ਉਹ ਹਰ ਰੋਜ਼ ਆਪਣੀ ਪਤਨੀ ਨਾਲ ਠਾਕੁਰ ਜੀ ਦੀ ਪੂਜਾ ਕਰਦਾ ਹੈ।  ਉਨ੍ਹਾਂ ਨੇ ਆਪਣੇ ਘਰ ਵਿੱਚ ਤੁਲਸੀ ਦੇ ਦੋ ਪੌਦੇ ਲਾਏ ਹਨ। ਉਨ੍ਹਾਂ ਦੀ ਪਤਨੀ ਮਾਨਸੀ ਹਰ ਰੋਜ਼ ਸ਼ਰਧਾ-ਭਾਵਨਾ ਨਾਲ ਮਾਂ ਤੁਲਸੀ ਦੀ ਪੂਜਾ ਕਰਦੀ ਹੈ।

ਰਾਜਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਠਾਕੁਰ ਜੀ ਦੀ ਪੂਜਾ ਕਰ ਰਹੇ ਸਨ ਤਾਂ ਉਨ੍ਹਾਂ ਦੀ ਪਤਨੀ ਤੁਲਸੀ ਦੇ ਪੌਦੇ ਨੂੰ ਪਾਣੀ ਦੇਣ ਗਈ। ਅਚਾਣਕ ਉਸਨੇ ਆਵਾਜ਼ ਕੀਤੀ ਅਤੇ ਤੁਰੰਤ ਬਾਹਰ ਆਉਣ ਲਈ ਕਿਹਾ।  ਬਾਹਰ ਜਾਣ ਤੋਂ ਬਾਅਦ, ਉਸਦੀ ਪਤਨੀ ਨੇ ਦਿਖਾਇਆ ਕਿ ‘ਓਮ’ ਤੁਲਸੀ ਦੇ ਦੋ ਪੱਤਿਆਂ ਤੇ ਦਿੱਸ ਰਿਹਾ ਹੈ।  ਇਸ ਤੋਂ ਬਾਅਦ, ਸਥਾਨਕ ਲੋਕ ਵੀ ਇਹ ਚਮਤਕਾਰ ਦੇਖਣ ਲਈ ਉਨ੍ਹਾਂ ਦੇ ਘਰ  ਆਉਣਾ ਸ਼ੁਰੂ ਕਰ ਦਿਆ।

 

 

Leave a Reply

Your email address will not be published. Required fields are marked *