ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ Bigg Boss 13 ਦਾ ਆਗਾਜ ਹੋ ਚੁੱਕਿਆ ਹੈ। ਇਸ ਦੌਰਾਨ ਸ਼ੋਅ ਦੇ ਹਰ ਇਕ ਕੰਟੇਸਟੇਂਟ ਨੇ ਆਪਣੇ ਵਖਰੇ ਅੰਦਾਜ ਦੇ ਨਾਲ ਘਰ ਚ ਐਂਟਰੀ ਕੀਤੀ ਤੇ ਨਾਲ ਹੀ ਦਬੰਗ ਸਲਮਾਨ ਖਾਨ ਦਾ ਵੀ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ। ਦਸ ਦਈਏ ਕਿ ਇਹਨਾਂ ਕੰਟੇਂਸਟੈਂਟ ਚ ਪੰਜਾਬ ਦੀਆਂ ਦੋ ਮਸ਼ਹੁਰ ਅਦਾਕਾਰਾਂ ਵੀ ਸ਼ਾਮਲ ਹਨ। ਜੋ ਸਲਮਾਨ ਖਾਨ ਦਾ ਦਿਲ ਜਿੱਤਣ ਚ ਸਫਲ ਵੀ ਹੋਇਆ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਸ਼ਹਿਨਾਜ਼ ਗਿੱਲ ਤੇ ਮਾਹਿਰਾ ਸ਼ਰਮਾ ਦੀ।
Yeh dikhti hai cute, magar andar se hai sherni. Aayi hai yeh Punjabi kudi #ShehnaazGill! @BeingSalmanKhan @Vivo_India #BiggBoss13 #BB13 pic.twitter.com/LtkDE1iU3J
— ColorsTV (@ColorsTV) September 29, 2019
ਸ਼ਹਿਨਾਜ ਗਿੱਲ ਨੇ ਸ਼ੋਅ ਚ ਦਸਵੇਂ ਕੰਟੇਸਟੇਂਟ ਵੱਜੋਂ ਐਂਟਰੀ ਕੀਤੀ। ਉਹਨਾਂ ਦਾ ਅੰਦਾਜ ਤੇ ਬੋਲਣ ਦਾ ਤਰੀਕਾ ਸਲਮਾਨ ਖਾਨ ਨੂੰ ਕਾਫੀ ਪਸੰਦ ਆਇਆ। ਇਹਨਾਂ ਹੀ ਨਹੀਂ ਉਹਨਾਂ ਨੂੰ ਦਿੱਤਾ ਗਿਆ ਪਹਿਲਾ ਟਾਸਕ ਵੀ ਜਿੱਤ ਲਿਆ। ਨਾਲ ਹੀ ਆਪਣੇ ਪਸੰਦੀਦਾ ਪਾਟਨਰ ਨੂੰ ਵੀ ਜਿੱਤ ਲਿਆ।
Nazaakat aur adah ke saath #MahiraSharma ne rakha hai kadam in #BiggBoss13! @BeingSalmanKhan @Vivo_India #BB13 pic.twitter.com/QaT3s5D1ig
— ColorsTV (@ColorsTV) September 29, 2019
ਉੱਥੇ ਹੀ ਜੇਕਰ ਮਾਹਿਰਾ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਵੇੈਸੇ ਤਾਂ ਮਾਹਿਰਾ ਸ਼ਰਮਾ ਟੀਵੀ ਐਕਟਰਸ ਹਨ। ਪਰ ਉਹਨਾਂ ਦਾ ਪੰਜਾਬੀ ਸਿੰਗਰ ਜਸ ਮਾਨਕ ਦੇ ਨਾਲ ਗੀਤ ਲਹਿੰਗਾ ਦਰਸ਼ਕਾਂ ਨੂੰ ਕਾਫੀ ਪਸੇਦ ਆਇਆ। ਉਹਨਾਂ ਦੀ ਜੋੜੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ। ਇਸ ਤੋਂ ਇਲਾਵਾ ਉਹਨਾਂ ਨੇ ਕਈ ਪੰਜਾਬੀ ਗੀਤ ਵੀਡੀਓ ਚ ਅਦਾਕਾਰੀ ਕੀਤੀ ਹੈ। ਜੋ ਕਿ ਉਹਨਾਂ ਦੇ ਫੈਨਸ ਨੂੰ ਕਾਫੀ ਪਸੰਦ ਆਈ ਹੈ।
