ਪਟਿਆਲਾ: ‘ਸ਼ਹਿਨਾਈ’ ਜਲਦ ਹੀ ਸਿੱਧੂ ਪਰਿਵਾਰ ‘ਚ ਨਜ਼ਰ ਆਉਣ ਵਾਲੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ ਹੈ। ਕੁੜੀ ਕੋਈ ਹੋਰ ਨਹੀਂ ਬਲਕਿ ਪਟਿਆਲਾ ਦੀ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੇ ਬੇਟੇ ਦੀ ‘ਵੁੱਲ ਬੀ ਵਾਈਫ’ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਹਨ। ਤਸਵੀਰਾਂ ‘ਚ ਸਿੱਧੂ ਪਰਿਵਾਰ ਨਾਲ ਨਜ਼ਰ ਆ ਰਿਹਾ ਹੈ ਇਨਾਇਤ ਰੰਧਾਵਾ।
ਸਿੱਧੂ ਨੇ ਆਪਣੀ ਨੂੰਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸਿੱਧੂ ਨੇ ਆਪਣੇ ਪੁੱਤਰ ਦੀ ਮੰਗਣੀ ਗੰਗਾ ਦੇ ਕੰਢੇ ਕਰਵਾ ਦਿੱਤੀ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਮੈਸੇਜ ਵੀ ਲਿਖਿਆ ਗਿਆ ਹੈ। ਜਿਸ ਵਿੱਚ ਉਸਨੇ ਕਿਹਾ- ਬੇਟਾ ਆਪਣੀ ਪਿਆਰੀ ਮਾਂ ਦੀ ਸਭ ਤੋਂ ਵੱਡੀ ਇੱਛਾ ਦਾ ਸਤਿਕਾਰ ਕਰਦਾ ਹੈ… ਮਾਂ ਗੰਗਾ ਦੀ ਗੋਦ ਵਿੱਚ ਇਸ ਸ਼ੁਭ ਦੁਰਗਾ-ਅਸ਼ਟਮੀ ਦੇ ਦਿਨ, ਇੱਕ ਨਵੀਂ ਸ਼ੁਰੂਆਤ, ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨੂੰ ਪੇਸ਼ ਕਰਦੀ ਹੈ। ਉਨ੍ਹਾਂ ਨੇ ਵਾਅਦਾ ਬੈਂਡਾਂ ਦਾ ਆਦਾਨ-ਪ੍ਰਦਾਨ ਕੀਤਾ।
ਇਨਾਇਤ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦਾ ਹੀ ਰਹਿਣ ਵਾਲੀ ਹੈ। ਇਨਾਇਤ ਰੰਧਾਵਾ ਪਟਿਆਲੇ ਦੇ ਜਾਣੇ-ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

