ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ ਸ਼ੀਤਲ ਅੰਗੁਰਾਲ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਜਮ ਕੇ ਭੜਾਸ ਕੱਡੀ। ਕਰੀਬ 23 ਮਿੰਟ ਤਕ ਲਾਈਵ ਰਹੇ ਸ਼ੀਤਲ ਅੰਗੁਰਾਲ ਨੇ ਇੰਗਲੈਂਡ ਵਿਚ ਬੈਠੇ ਕਿਸੇ ਵਿਅਕਤੀ ਉਤੇ ਭੜਾਸ ਕੱਢੀ। ਇਹ ਵਿਅਕਤੀ ਕੌਣ ਹੈ, ਇਸ ਬਾਰੇ ਸ਼ੀਤਲ ਅੰਗੁਰਾਲ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਸ਼ੀਤਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਜਮ ਕੇ ਵਾਇਰਲ ਹੋ ਰਿਹਾ ਹੈ।
ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਪਹਿਲਾਂ ਤਾਂ ਜਮ ਕੇ ਵਿਰੋਧੀ ਧਿਰਾਂ ਉਤੇ ਨਿਸ਼ਾਨਾ ਸਾਧਿਆ ਤੇ ਲੋਕਾਂ ਨੂੰ ਬੀਜੇਪੀ ਨੂੰ ਵੋਟ ਕਰਨ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਲਾਈਵ ਦੌਰਾਨ ਸ਼ੀਤਲ ਬੋਲੇ, ‘ਮੈਂ ਦੋ ਸਾਲਾਂ ਤੋਂ ਕੁਝ ਨਹੀਂ ਕਰ ਰਿਹਾ ਸੀ ਦੋ ਸਾਲ ਤੋਂ ਮੂੰਹ ਬੰਦ ਕਰ ਕੇ ਬੈਠਾ ਸੀ ਪਰ ਹੁਣ ਸੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ।’ ਵਿਅਕਤੀ ਦਾ ਨਾਂ ਲਏ ਬਗੈਰ ਹੀ ਸ਼ੀਤਲ ਨੇ ਕਿਹਾ ਕਿ 9 ਮਹੀਨੇ ਤੋਂ ਉਕਤ ਵਿਅਕਤੀ ਇੰਗਲੈਂਡ ਤੋਂ ਜਲੰਧਰ ਨਹੀਂ ਪਰਤਿਆ ਹੈ ਕਿਉਂਕਿ ਉਹ ਰੇਰੇ ਤੋਂ ਡਰਦਾ ਹੈ।
ਇਸ ਦੌਰਾਨ ਸ਼ੀਤਲ ਨੇ ਕਈ ਵਾਰ ਵਿਅਕਤੀ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਨਾਲ ਹੀ ਸ਼ੀਤਲ ਉਕਤ ਵਿਅਕਤੀ ਨੂੰ ਧਮਕਾ ਰਹੇ ਹਨ ਕਿ ਉਹ ਜਲਦ ਜੇਪੀ ਨਗਰ ਵਿਚ ਆ ਕੇ ਉਸ ਦਾ ਹਿਸਾਬ ਕਰਨਗੇ।
ਚੋਣਾਂ ਵਿਚਾਲੇ ਬੀਜੇਪੀ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਦੀ 23 ਮਿੰਟ ਦੀ ਵੀਡੀਓ ਵਾਇਰਲ, ਲਾਈਵ ਆ ਕੇ ਕੱਢੀ ਜਮ ਕੇ ਭੜਾਸ
ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ ਸ਼ੀਤਲ ਅੰਗੁਰਾਲ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਜਮ…
