ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉਂਝ ਤਾਂ ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਲਈ ਮਸ਼ਹੂਰ ਹੈ ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ ਉਹ ਬਿਲਕੁਲ ਹੀ ਵੱਖਰਾ ਹੈ | ਜਲੰਧਰ ਦੇ ਸੰਤੋਖੀ ਨਗਰ ਦੇ ਰਹਿਣ ਵਾਲੇ ਜਰਨੈਲ ਸਿੰਘ ਦਾ ਇਲਜਾਮ ਹੈ ਕਿ ਉਸਦੀ ਧੀ ਦੇ ਸਹੁਰਾ–ਘਰ ਵਾਲੇ ਦਹੇਜ਼ ਦੀ ਮੰਗ ਕਰ ਰਹੇ ਜਿਸ ਦੀ ਸ਼ਿਕਾਇਤ ਜਰਨੈਲ ਸਿੰਘ ਨੇ ਜਲੰਧਰ ਪੁਲਿਸ ਨੂੰ ਕੀਤੀ | ਜਲੰਧਰ ਪੁਲਿਸ ਨੇ ਕਾਰਵਾਈ ਕਰਣ ਦੇ ਨਾਮ ਤੇ ਰਿਸ਼ਵਤ ਦੀ ਮੰਗ ਕੀਤੀ | ਲਾਚਾਰ ਪਿਤਾ ਨੇ ਵਿਆਜ ਤੇ ਪੈਸੇ ਲੈ ਕੇ ਪੁਲਿਸ ਦੀ ਰਿਸ਼ਵਤ ਦੀ ਮੰਗ ਨੂੰ ਪੂਰਾ ਕੀਤਾ |
ਰਿਸ਼ਵਤ ਲੈਣ ਤੋਂ ਬਾਅਦ ਵੀ ਜਲੰਧਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ | ਉਸਤੋਂ ਬਾਅਦ ਜਲਨੈਲ ਸਿੰਘ ਨੇ ਇੱਕ ਸਮਾਜ ਸੇਵਕ ਕ੍ਰਿਸ਼ਨ ਲਾਲ ਸ਼ਰਮਾ ਨਾਲ ਸੰਪਰਕ ਕੀਤਾ | ਕ੍ਰਿਸ਼ਨ ਲਾਲ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਜਲੰਧਰ ਪੁਲਿਸ ਦੇ ਡੀਸੀਪੀ ਇੰਵੇਸਟੀਗੇਸ਼ਨ ਗੁਰਮੀਤ ਸਿੰਘ ਨੂੰ ਦਿਤੀ | ਜਿਸਤੋਂ ਬਾਅਦ ਏਡੀਸੀਪੀ ਨੇ ਹੇਡਕਵਾਰਟਰ ਨੂੰ ਜਾਂਚ ਸੋਂਪ ਦਿੱਤੀ ਹੈ ਅਤੇ ਛੇਤੀ ਹੀ ਇਸ ਵਿੱਚ ਸੱਚ ਸਾਹਮਣੇ ਲਿਆਇਆ ਜਾਵੇਗਾ |
Watch Video
https://youtu.be/MS9jx9E4oDQ
