ਬਿੱਗ-ਬੌਸ 13 ‘ ਚ ਸ਼ਹਿਨਾਜ ਗਿੱਲ ਦੇ ਬਾਹਰ ਹੋਣਾ ਲਗਭਗ ਤੈਅ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ-ਬੌਸ 13 ਜਿਵੇਂ-ਜਿਵੇਂ ਖ਼ਤਮ ਹੋਣ ਦੀ ਕਾਗਾਰ ‘ਤੇ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਦਰਸ਼ਕਾਂ ਵਿੱਚ ਇਸ ਪ੍ਰੋਗਰਾਮ ਪ੍ਰਤੀ ਉਤਸ਼ਾਹ ਵਧਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਿੱਗ-ਬੌਸ 13 ਜਿਵੇਂ-ਜਿਵੇਂ ਖ਼ਤਮ ਹੋਣ ਦੀ ਕਾਗਾਰ ‘ਤੇ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਦਰਸ਼ਕਾਂ ਵਿੱਚ ਇਸ ਪ੍ਰੋਗਰਾਮ ਪ੍ਰਤੀ ਉਤਸ਼ਾਹ ਵਧਦਾ ਜਾ ਰਿਹਾ ਹੈ। ਇਨ੍ਹੀ ਦਿਨੀਂ ਦਰਸ਼ਕਾਂ ਖਾਸਕਰ ਸ਼ਹਿਨਾਜ ਗਿੱਲ ਦੇ ਪ੍ਰਸ਼ੰਸ਼ਕਾਂ ਨੂੰ ਕਰਾਰਾ ਝਟਕਾ ਵੀ ਲੱਗਣ ਵਾਲਾ ਹੈ। ਕਿਉਂਕਿ ਇਹ ਕਿਆਸ ਲਗਾਏ ਜਾ ਰਹੇ ਹਨ ਕਿ, ਸ਼ਹਿਨਾਜ ਗਿੱਲ ਬਿੱਗ-ਬੌਸ ਦੇ ਫਾਇਨਲ ‘ਚ ਜਗ੍ਹਾ ਬਣਾਉਦੀ ਨਜ਼ਰ ਨਹੀਂ ਆ ਰਹੀ।

 

ਬਿੱਗ-ਬੌਸ 13 ਦੇ ਆਉਣ ਵਾਲੇ ਐਪੀਸੋਡਸ ਦੀ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਦੇ ਇਲੇਟ ਮੈਂਬਰ ਵਜੋਂ ਚੁਣੇ ਜਾਣ ਕਾਰਨ ਇਨ੍ਹਾਂ ਦੋਵਾਂ ਕੰਟੈਸਟੰਟ ਦੇ ਬਿੱਗ-ਬਾਸ 13 ਸੀਜਨ ਦੇ ਫਾਇਨਲ ਵਿੱਚ ਜਾਣ ਦੇ ਪੂਰੇ ਆਸਾਰ ਹਨ, ਜਿਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ, ਸ਼ਾਇਦ ਸ਼ਹਿਨਾਜ ਗਿੱਲ ਇਸ ਸ਼ੋਅ ਵਿਚੋਂ ਬਾਹਰ ਹੋ ਸਕਦੀ ਹੈ।

https://www.instagram.com/p/B8LMQmShvpk/

ਕੀ ਹੁੰਦਾ ਹੈ ਇਲੇਟ ਮੈਂਬਰ

ਬਿੱਗ-ਬੌਸ 13 ਵਿੱਚ ਇਲੇਟ ਮੈਂਬਰ ਜ਼ਰੀਏ ਕੰਟੈਸਟੰਟ ਕਿਸੇ ਵੀ ਤਰੀਕੇ ਨਾਲ ਸ਼ੋਅ ਚੋਂ ਬਾਹਰ ਨਹੀ ਹੋ ਸਕਦਾ, ਸਿਵਾਏ ਆਪਣੀ ਮਰਜੀ ਦੇ, ਇਸੇ ਕਾਰਨ ਹੀ ਬਿੱਗ-ਬੌਸ 13 ਵਿੱਚ ਅਸੀਮ ਰਿਆਜ ਪਹਿਲਾਂ ‘ਤੇ ਹੀ ਇਲੇਟ ਮੈਂਬਰ ਬਣ ਚੁੱਕੇ ਹਨ। ਹੁਣ ਆਉਣ ਵਾਲੇ ਸਮੇਂ ਵੀ ਰਸ਼ਮੀ ਦੇਸਾਈ ਅਤੇ ਸਿਧਾਰਥ ਸ਼ੁਕਲਾ ਦੇ ਇਲੇਟ ਮੈਂਬਰ ਬਣਨ ਕਾਰਨ ਸ਼ਹਿਨਾਜ ਦੇ ਸ਼ੋਅ ਚੋਂ ਬਾਹਰ ਜਾਣ ਦੇ ਆਸਾਰ ਵੱਧ ਗਏ ਹਨ। ਸ਼ਹਿਨਾਜ ਗਿੱਲ ਤੋਂ ਇਲ਼ਾਵਾ ਮਾਹਿਰਾ ਸ਼ਰਮਾ ਅਤੇ ਆਰਤੀ ਸਿੰਘ ਵੀ ਸ਼ੋਅ ਵਿੱਚ ਬਰਕਰਾਰ ਹਨ ਪਰ ਇਹ ਦੋਵੇਂ ਹੀ ਬਾਹਰ ਜਾਣ ਲਈ ਨੌਮੀਨੇਟਡ ਹਨ।

ਦੱਸ ਦਈਏ ਰਸ਼ਮੀ ਨੂੰ ਇਲੇਟ ਮੈਂਬਰਸ਼ਿਪ ਮਿਲਣ ਕਾਰਨ ਰਸ਼ਮੀ ਸਿੱਧੇ ਤੌਰ ‘ਤੇ ਫਾਇਨਲ ‘ਚ ਚਲੀ ਜਾਵੇਗੀ, ਜਿਸ ਕਾਰਨ ਮਾਹਿਰਾ ਸ਼ਰਮਾ ਅਤੇ ਆਰਤੀ ਸਿੰਘ ਦਾ ਵੀ ਸ਼ੋਅ ਚੋਂ ਬਾਹਰ ਜਾਣਾ ਤੈਅ ਹੈ।ਪੰਜਾਬ ਨਾਲ ਸੰਬੰਧਿਤ ਐਕਟਰ ਗਾਇਕ ਅਤੇ ਮੌਡਲ ਸ਼ਹਿਨਾਜ ਗਿੱਲ ਬਿਗ ਬੌਸ 13 ਵਿੱਚ ਹੁਣ ਤੱਕ ਬਣੀ ਹੋਈ ਹੈ। ਇਸ ਦੌਰਾਨ ਦਰਸ਼ਕ ਸ਼ਹਿਨਾਜ ਦੀ ਅਦਾਕਾਰੀ ਦੇ ਦਿਵਾਨੇ ਹੋਏ ਪਏ ਹਨ, ਜਿਸ ਕਾਰਨ ਐਕਟਿੰਗ ਦੇ ਮਾਮਲੇ ਵਿੱਚ ਸ਼ਹਿਨਾਜ ਸਿਖਰ ਤੇ ਬਣੀ ਹੋਈ ਹੈ, ਪਰ ਇਸ ਦੌਰਾਨ ਸ਼ਹਿਨਾਜ ਦਾ ਸ਼ੋਅ ਦੌਰਾਨ ਬਾਹਰ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।

 

Leave a Reply

Your email address will not be published. Required fields are marked *