ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਵਿੱਚ ਪੁਲਵਾਮਾ ਦੇ ਅੰਵਤੀਪੁਰਾ ਵਿੱਚ ਸ਼ਹੀਦ ਹੋਏ ਜੈਮਲ ਸਿੰਘ ਨੂੰ ਕੋਟ ਇਸੇ ਖਾਂ ਤੋਂ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਜੈਮਲ ਸਿੰਘ ਦੇ ਘਰ ਵਿੱਚ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੂਰਾ ਹਾਲ ਹੈ। ਸ਼ਹੀਦ ਜੈਮਲ ਸਿੰਘ ਦੀ ਅੰਤਿਮ ਵਿਦਾਈ ਦੌਰਾਨ ਮੌਜੂਦ ਲੌਕਾਂ ਨੇ ਜੈਮਲ ਸਿੰਘ ਦੇ ਨਾਂ ਦੇ ਜਿੰਦਾਬਾਦ ਦੇ ਨਾਅਰੇ ਲਗਾਏ।
https://www.facebook.com/LivingIndiaNewschannel/videos/296559067673168/
ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਜੈਮਲ ਸਿੰਘ ਇਕ ਮਹੀਨਾ ਪਹਿਲਾ ਹੀ ਛੁੱਟੀ ਤੋਂ ਬਾਅਦ ਡਿਊਟੀ ਤੇ ਗਿਆ ਸੀ ਕਿਸੇ ਨੂੰ ਕੀ ਪਤਾ ਸੀ ਇਹ ਛੁੱਟੀ ਉਹਨਾਂ ਦੀ ਆਖਿਰੀ ਛੂੱਟੀ ਹੋਵੇਗੀ। ਖੈਰ ਇਸ ਹਮਲੇ ਤੋਂ ਬਾਅਦ ਹਰ ਕੋਈ ਕੇਂਦਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਪਾਕਿਸਤਾਨ ਤੋਂ ਉਹ ਇਸ ਹਮਲੇ ਦਾ ਮੁੰਹਤੋੜ ਜਵਾਬ ਦੇਣ ਤਾਕਿ ਫਿਰ ਤੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾ ਦੱਸ ਵਾਰ ਸੋਚਣ।
